ਇਨ੍ਹਾਂ ਚੀਜਾਂ ਖਾਣ ਨਾਲ ਵਾਰ-ਵਾਰ ਲੱਗਦੀ ਹੈ ਪਿਆਸ, ਘੱਟ ਪਾਣੀ ਪੀਣ ਵਾਲੇ ਕਰਨ ਸੇਵਨ

TeamGlobalPunjab
2 Min Read

ਨਿਊਜ਼ ਡੈਸਕ : ਪਾਣੀ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਇੱਕ ਦਿਨ ਬਗੈਰ ਕੁਝ ਖਾਧੇ ਰਹਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਇੰਨੀ ਵੀ ਕਮਜ਼ੋਰੀ ਨਹੀਂ ਆਉਂਦੀ ਜਿੰਨੀ ਕਿ ਪਾਣੀ ਨਾਂ ਪੀਣ ਨਾਲ ਹੋ ਜਾਂਦੀ ਹੈ। ਡਾਕਟਰ ਦਿਨ ਵਿੱਚ ਘੱਟੋ-ਘੱਟ ਦੋ ਲਿਟਰ ਪਾਣੀ ਪੀਣ ਦੀ ਸਲਾਹ ਦਿੰਦੇ ਹਨ, ਪਰ ਕਈ ਲੋਕ ਅਜਿਹੇ ਹਨ ਜਿਨ੍ਹਾਂ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ। ਅਜਿਹੇ ਵਿੱਚ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਤੁਹਾਨੂੰ ਵੀ ਜੇਕਰ ਪਿਆਸ ਨਹੀਂ ਲੱਗਦੀ ਤਾਂ ਤੁਹਾਨੂੰ ਵੀ ਕੁਝ ਅਜਿਹੀਆਂ ਚੀਜਾਂ ਖਾਣੀਆਂ ਚਾਹੀਦੀਆਂ ਹਨ ਜਿਸ ਤੋਂ ਬਾਅਦ ਤੁਹਾਨੂੰ ਪਿਆਸ ਲੱਗੇ।

ਆਲੂ

ਆਲੂ ਖਾਣ ਨਾਲ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ। ਇਸ ਲਈ ਜੇਕਰ ਤੁਸੀਂ ਜ਼ਿਆਦਾ ਪਾਣੀ ਪੀਣਾ ਹੈ ਤਾਂ ਆਲੂ ਨੂੰ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।

ਨਮਕੀਨ

- Advertisement -

ਜਦੋਂ ਵੀ ਕੋਈ ਵਿਅਕਤੀ ਸੋਡੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦਾ ਹੈ ਤਾਂ ਉਸ ਨੂੰ ਜ਼ਿਆਦਾ ਪਿਆਸ ਲੱਗਦੀ ਹੈ, ਕਿਉਂਕਿ ਸੋਡੀਅਮ ਨੂੰ ਪਚਾਉਣ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਲੱਗਦੀ ਹੈ।

ਪ੍ਰੋਟੀਨ ਫੂਡਜ਼

ਜਿਹੜੇ ਲੋਕ ਹਾਈ ਪ੍ਰੋਟੀਨ ਫੂਡ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਹਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਿਆਸ ਲੱਗਦੀ ਹੈ, ਕਿਉਂਕਿ ਹਾਈ ਪ੍ਰੋਟੀਨ ਫੂਡ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ। ਜਿਸ ਨੂੰ ਚੰਗੀ ਤਰ੍ਹਾਂ ਸਰੀਰ ਨੂੰ ਮੇਟਾਬੋਲਾਈਜ਼ ਕਰਨ ਵਿਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਵਿਅਕਤੀ ਹਾਈ ਪ੍ਰੋਟੀਨ ਡਾਈਟ ‘ਤੇ ਰਹਿੰਦਾ ਹੈ ਤਾਂ ਉਸ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਿਆਸ ਲੱਗਦੀ ਹੈ।

ਮਿੱਠੀਆਂ ਚੀਜਾਂ

ਜਦੋਂ ਵੀ ਕੋਈ ਵਿਅਕਤੀ ਮਿੱਠੀਆਂ ਚੀਜਾਂ ਜਾਂ ਡ੍ਰਿੰਕਸ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਹਰ ਥੋੜ੍ਹੇ ਸਮੇਂ ਬਾਅਦ ਪਿਆਸ ਲੱਗਣ ਲੱਗਦੀ ਹੈ। ਮਿੱਠਾ ਸਾਡੇ ਸਰੀਰ ਅੰਦਰ ਇਕ ਅਜਿਹੇ ਵਾਤਾਵਰਣ ਦਾ ਨਿਰਮਾਣ ਕਰਦਾ ਹੈ ਜੋ ਸਾਡੇ ਸਰੀਰ ਦੇ ਐਨਜ਼ਾਈਮ ਫੰਕਸ਼ਨ ਨੂੰ ਖ਼ਰਾਬ ਕਰ ਦਿੰਦਾ ਹੈ ਤਾਂ ਸਾਨੂੰ ਸਮੇਂ-ਸਮੇਂ ‘ਤੇ ਪਿਆਸ ਲੱਗਣ ਲੱਗਦੀ ਹੈ।

- Advertisement -
Share this Article
Leave a comment