ਗ੍ਰੇਟਾ ਨੇ ਟਵੀਟ ਕਰਕੇ ਕਿਹਾ, ਜੇਕਰ ਤੁਸੀਂ ਲੋਕਤੰਤਰ ਦਾ ਸਨਮਾਨ ਨਹੀਂ ਕਰ ਸਕਦੇ ਤਾਂ…

TeamGlobalPunjab
2 Min Read

ਨਵੀਂ ਦਿੱਲੀ: ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੀ ਦਿਸ਼ਾ ‘ਚ ਕੰਮ ਕਰਨ ਵਾਲੀ ਗ੍ਰੇਟਾ ਥਨਬਰਗ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦੇ ਹੋਏ ਇੱਕ ਟਵੀਟ ਕੀਤਾ ਸੀ, ਜਿਸ ਨੇ ਲੋਕਾਂ ਦਾ ਖੂਬ ਧਿਆਨ ਖਿੱਚਿਆ ਸੀ। ਸੋਸ਼ਲ ਮੀਡਿਆ ‘ਤੇ ਯੂਜ਼ਰਸ ਨੇ ਵੀ ਉਨ੍ਹਾਂ ਦੇ ਟਵੀਟ ‘ਤੇ ਕਾਫੀ ਰੀਐਕਸ਼ਨ ਦਿੱਤੇ।

ਗ੍ਰੇਟਾ ਥਨਬਰਗ ਨੇ ਹੁਣ ਫਿਰ ਤੋਂ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵਿਗਿਆਨ ਅਤੇ ਲੋਕਤੰਤਰ ਦੇ ਆਪਸ ਵਿੱਚ ਦ੍ਰਿੜਤਾ ਨਾਲ ਜੁਡ਼ੇ ਹੋਣ ਦੀ ਗੱਲ ਦੱਸੀ ਹੈ। ਉਨ੍ਹਾਂ ਦਾ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਗ੍ਰੇਟਾ ਥਨਬਰਗ ਨੇ ਟਵੀਟ ਕੀਤਾ: ਵਿਗਿਆਨ ਅਤੇ ਲੋਕਤੰਤਰ ਮਜ਼ਬੂਤੀ ਨਾਲ ਜੁਡ਼ੇ ਹੋਏ ਹਨ, ਕਿਉਂਕਿ ਇਹ ਦੋਵੇਂ ਬੋਲਣ ਦੀ ਆਜ਼ਾਦੀ, ਸੁਤੰਤਰਤਾ, ਤੱਥਾਂ ਅਤੇ ਪਾਰਦਰਸ਼ਤਾ ‘ਤੇ ਨਿਰਮਿਤ ਹਨ। ਜੇਕਰ ਤੁਸੀ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਹੋ, ਤਾਂ ਤੁਸੀ ਵਿਗਿਆਨ ਦਾ ਸਨਮਾਨ ਨਹੀਂ ਕਰੋਗੇ ਅਤੇ ਜੇਕਰ ਤੁਸੀ ਵਿਗਿਆਨ ਦਾ ਸਨਮਾਨ ਨਹੀਂ ਕਰਦੇ ਹੋ ਤਾਂ ਸ਼ਾਇਦ ਤੁਸੀ ਲੋਕਤੰਤਰ ਦਾ ਸਨਮਾਨ ਨਹੀਂ ਕਰ ਪਾਓਗੇ।

ਗ੍ਰੇਟਾ ਥਨਬਰਗ ਨੇ ਇਸ ਤਰ੍ਹਾਂ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ।

ਦੱਸ ਦਈਏ ਕਿ ਗ੍ਰੇਟਾ ਥਨਬਰਗ ਦੇ ਕਿਸਾਨ ਅੰਦੋਲਨ ‘ਤੇ ਟਵੀਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ, ਇਸ ਵਿੱਚ ਆਪਰਾਧਿਕ ਸਾਜਿਸ਼ ਅਤੇ ਸਮੂਹਾਂ ਵਿੱਚ ਨਫ਼ਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ।

Share this Article
Leave a comment