ਸਾਲ ਬਾਅਦ ਖੁੱਲ੍ਹੇ ਸਕੂਲ, 60 ਫ਼ੀਸਦ ਤੋਂ ਵੱਧ ਵਿਦਿਆਰਥੀ ਹਾਜ਼ਰ

TeamGlobalPunjab
1 Min Read

 ਸ੍ਰੀਨਗਰ:ਕਸ਼ਮੀਰ ’ਚ ਕਰੋਨਾ ਮਹਾਮਾਰੀ ਕਰਕੇ ਲਗਪਗ ਇੱਕ ਸਾਲ ਬੰਦ ਰਹਿਣ ਮਗਰੋਂ ਸਕੂਲ ਮੁੜ ਖੁੱਲ੍ਹ ਗਏ। ਲੰਘੇ ਵਰ੍ਹੇ 9 ਮਾਰਚ ਤੋਂ ਬਾਅਦ ਨੌਂਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਪਹਿਲੀ ਵਾਰ ਸਕੂਲਾਂ ’ਚ ਹਾਜ਼ਰੀ ਲਵਾਈ।

ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਸਕੂਲ ’ਚ ਵਿੱਚ ਆਉਣ ਦੀ ਆਗਿਆ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਲਿਖਤੀ ਆਗਿਆ ਦਿੱਤੀ ਗਈ ਹੈ।

ਦੱਸ ਦਈਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਸਰਕਾਰੀ ਸਕੂਲਾਂ ’ਚ 60 ਫ਼ੀਸਦ ਤੋਂ ਵੱਧ ਹਾਜ਼ਰੀ ਦਰਜ ਕੀਤੀ ਗਈ।

ਇਸਤੋਂ ਇਲਾਵਾ ਕਸ਼ਮੀਰ ’ਚ ਮਿਡਲ ਸਕੂਲ 8 ਮਾਰਚ ਤੋਂ ਦੁਬਾਰਾ ਖੁੱਲ੍ਹਣੇ ਹਨ ਜਦਕਿ ਬਾਕੀ ਕਲਾਸਾਂ 18 ਮਾਰਚ ਤੋਂ ਲੱਗਣੀਆਂ ਹਨ।

- Advertisement -

Share this Article
Leave a comment