ਨਿਊਜ਼ ਡੈਸਕ: ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਕਈ ਬੱਚੇ ਜ਼ਖਮੀ ਅਤੇ ਇੱਕ ਬੱਚੇ ਦੀ ਮੌ.ਤ ਹੋ ਗਈ। ਇਹ ਘਟਨਾ ਦੁਪਹਿਰ 1.30 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹਗੀਰਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਦਰਅਸਲ, ਕੁੰਹੜੀ ਵਿਕਾਸ ਨਗਰ ਸਥਿਤ ਸਕੂਲ ਬੱਸ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਜਦੋਂ ਬੱਸ ਵਿੱਚ 14 ਦੇ ਕਰੀਬ ਬੱਚੇ ਸਵਾਰ ਸਨ ਤਾਂ ਅਚਾਨਕ ਸਕੂਲ ਬੱਸ ਟਰੈਕਿੰਗ ਗਰਾਊਂਡ ਤੋਂ ਪਹਿਲਾਂ ਕਰਨੀ ਨਗਰ ਚੌਰਾਹੇ ’ਤੇ ਪਲਟ ਗਈ ਅਤੇ ਸੜਕ ਤੋਂ 5-6 ਫੁੱਟ ਹੇਠਾਂ ਡਿੱਗ ਗਈ। ਜਿਸ ਨੂੰ ਜੇਸੀਬੀ ਦੀ ਮਦਦ ਨਾਲ ਸਿੱਧਾ ਕੀਤਾ ਗਿਆ।
ਹਾਸਿਲ ਜਾਣਕਾਰੀ ਅਨੁਸਾਰ ਕੋਟਾ ਉੱਤਰੀ ਦੇ ਵਾਰਡ-29 ਦੇ ਸਾਬਕਾ ਕੌਂਸਲਰ ਲਤੂਰ ਲਾਲ ਦੇ ਮੁਤਾਬਕ ਬੱਸ ਦੇ ਅਚਾਨਕ ਪਲਟ ਜਾਣ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਸ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਛੱਡਣ ਜਾ ਰਹੀ ਸੀ। ਇਹ ਹਾਦਸਾ ਅਚਾਨਕ ਸਟੀਅਰਿੰਗ ਫੇਲ ਹੋਣ ਕਾਰਨ ਵਾਪਰਿਆ। ਕੁਝ ਬੱਚਿਆਂ ਦਾ MBS ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਭੇਦਾ ਬਾਇਓਲਾਜੀਕਲ ਪਾਰਕ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਸੀ। ਮੋੜ ਨੇੜੇ ਅਚਾਨਕ ਬੱਸ ਪਲਟ ਗਈ।
कोटा में स्कूल बस का स्टेयरिंग फेल रोड से दस फीट नीचे गिरी, एक की मौत.क्षेत्रीय पार्षद के मुताबिक बस में थे करीब 50 बच्चें सभी को आई मामूली चोटें. दो की हालत गंभीर, शीशे तोड़कर बाहर निकले राहगीरों ने बच्चें.नांता थाना पुलिस पहुंची मौके पर घटनास्थल पर राहगीरों की लगी भीड़.#Kota… pic.twitter.com/jcMNcAR8X3
— सूर्यरेखा (@suryarekha_in) October 21, 2024
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਟਾ ਦੌਰੇ ‘ਤੇ ਗਏ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਹਸਪਤਾਲ ਪਹੁੰਚੇ ਅਤੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਬੱਚਿਆਂ ਦਾ ਸਹੀ ਇਲਾਜ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਕੋਟਾ ਕਲੈਕਟਰ ਡਾਕਟਰ ਰਵਿੰਦਰ ਗੋਸਵਾਮੀ ਅਤੇ ਸਿਟੀ ਐਸਪੀ ਡਾਕਟਰ ਅੰਮ੍ਰਿਤਾ ਦੁਹਾਨ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਹਸਪਤਾਲ ਪਹੁੰਚ ਗਏ। ਹਾਦਸਾ ਕਿਵੇਂ ਹੋਇਆ, ਇਸ ਸਬੰਧੀ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਬਾਲ ਵਾਹਿਨੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਸਨ ਜਾਂ ਨਹੀਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।