NEET-SE ਪ੍ਰੀਖਿਆ ਦਾ ਪੈਟਰਨ ਬਦਲਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਝਾੜ

TeamGlobalPunjab
1 Min Read

ਚੰਡੀਗੜ੍ਹ : ਸੁਪਰੀਮ ਕੋਰਟ ਨੇ NEET-SE ਪ੍ਰੀਖਿਆ ਦਾ ਪੈਟਰਨ ਆਖਰੀ ਸਮੇਂ ਬਦਲਣ ਦੇ ਮਾਮਲੇ ‘ਚ ਅੱਜ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਆਪਣੇ ਅਧਿਕਾਰੀਆਂ ਦੀ ਮੀਟਿੰਗ ਸੱਦ ਕੇ ਇਸ ਮਾਮਲੇ ਦਾ ਹੱਲ ਕੱਢੇ। ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰ ਨੂੰ 4 ਅਕਤੂਬਰ ਤਕ ਜਵਾਬ ਦੇਣ ਲਈ ਕਿਹਾ ਹੈ।

ਇਸ ਸਬੰਧੀ ਸੁਪਰੀਮ ਕੋਰਟ ਦੇ ਡਬਲ ਬੈਂਚ ਡੀ ਵਾਈ ਚੰਦਰਚੂੜ ਤੇ ਜਸਟਿਸ ਬੀ ਵੀ ਨਾਗਾਰਤਨਾ ਨੇ ਕੇਂਦਰ ਨੂੰ ਕਿਹਾ ਕਿ ਭਵਿੱਖ ਦੇ ਡਾਕਟਰਾਂ ਨਾਲ ਅਜਿਹਾ ਖਿਲਵਾੜ ਨਾ ਕਰੋ।

NEET-SE ਦੀ ਪ੍ਰੀਖਿਆ 13 ਅਤੇ 14 ਨਵੰਬਰ 2021 ਨੂੰ ਹੋਣੀ ਹੈ। ਇਸ ਦਾ ਨੋਟਿਫਿਕੇਸ਼ਨ 23 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ, ਪਰ ਇੱਕ ਮਹੀਨੇ ਬਾਅਦ 31 ਅਗਸਤ ਨੂੰ ਰਾਸ਼ਟਰੀ ਪ੍ਰੀਖਿਆ ਬੋਰਡ (NBE) ਪ੍ਰੀਖਿਆ ਪੈਟਰਨ ਵਿੱਚ ਬਦਲਾਅ ਦਾ ਐਲਾਨ ਕਰਦੇ ਹੋਏ ਇੱਕ ਬੁਕਲੇਟ ਜਾਰੀ ਕੀਤੀ ਸੀ।

Share this Article
Leave a comment