ਰੂਸੀ ਸੈਨਿਕ ਦੀ ਛਾਤੀ ‘ਚੋਂ ਮਿਲਿਆ ਜਿੰਦਾ ਬੰਬ, ਡਾਕਟਰਾਂ ਨੂੰ ਸਰਜਰੀ ਕਰਨ ‘ਚ ਮਿਲੀ ਸਫਲਤਾ

Rajneet Kaur
2 Min Read

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਖ਼ਬਰ ਸਹਾਮਣੇ ਆਈ ਹੈ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਰੂਸੀ ਸੈਨਿਕ ਦੀ ਛਾਤੀ ਤੋਂ ਜ਼ਿੰਦਾ ਬੰਬ ਕੱਢਿਆ ਹੈ। ਪਰ ਡਾਕਟਰ ਇਹ ਸਮਝਣ ਤੋਂ ਅਸਮਰੱਥ ਹਨ ਕਿ ਇਹ ਬੰਬ ਸੈਨਿਕ ਦੇ ਦਿਲ ਦੀ ਛਾਤੀ ਤੱਕ ਕਿਵੇਂ ਪਹੁੰਚਿਆ ਅਤੇ ਇਹ ਫੱਟਿਆ ਕਿਉਂ ਨਹੀਂ?

ਇਕ ਰਿਪੋਰਟ ਮੁਤਾਬਕ ਰੂਸੀ ਫੌਜੀ ਦਾ ਨਾਂ ਨਿਕੋਲੇ ਪਾਸੇਂਕੋ ਹੈ। ਰੂਸੀ ਫੌਜੀ ਫਰੰਟਲਾਈਨ ‘ਤੇ ਯੂਕ੍ਰੇਨ ਦੀ ਫੌਜ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਰੂਸੀ ਫੌਜੀ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੂੰ ਓਪਰੇਸ਼ਨ ਦੌਰਾਨ ਉਸ ਦੀ ਛਾਤੀ ‘ਚ ਜ਼ਿੰਦਾ ਬੰਬ ਮਿਲਿਆ। ਹਾਲਾਂਕਿ, ਨਾ ਤਾਂ ਡਾਕਟਰ ਅਤੇ ਨਾ ਹੀ ਸਿਪਾਹੀ ਇਹ ਦੱਸਣ ਦੇ ਯੋਗ ਹਨ ਕਿ ਜਿੰਦਾ ਬੰਬ ਉਸ ਦੀ ਛਾਤੀ ਤੱਕ ਕਿਵੇਂ ਪਹੁੰਚਿਆ।

ਦੱਸ ਦੇਈਏ ਕਿ ਵੀਰਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸੈਨਿਕ ਦਾ ਕੇਂਦਰੀ ਮਿਲਟਰੀ ਜ਼ਿਲ੍ਹੇ ਦੇ ਮੈਂਡ੍ਰਿਕ ਸੈਂਟਰਲ ਮਿਲਟਰੀ ਕਲੀਨਿਕਲ ਹਸਪਤਾਲ ਦੇ ਸਰਜਨਾਂ ਦੁਆਰਾ ਇਲਾਜ ਕੀਤਾ ਗਿਆ ਸੀ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਫੌਜੀ ਦੀ ਛਾਤੀ ‘ਤੇ ਜ਼ਖਮ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਜਾਂਚ ਤੋਂ ਪਤਾ ਲੱਗਾ ਕਿ ਚਮਤਕਾਰੀ ਢੰਗ ਨਾਲ ਬੰਬ ਧਮਾਕੇ ਕੀਤੇ ਬਿਨਾਂ ਉਸ ਦੀਆਂ ਪਸਲੀਆਂ ਅਤੇ ਫੇਫੜਿਆਂ ਤੱਕ ਪਹੁੰਚ ਗਿਆ।

- Advertisement -

ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਧਮਾਕਾ ਹੋਣ ਦੀ ਸੰਭਾਵਨਾ ਸੀ। ਪਰ ਡਾਕਟਰਾਂ ਨੇ ਜ਼ਖਮੀ ਰੂਸੀ ਸਿਪਾਹੀ ਦੀ ਛਾਤੀ ਤੋਂ ਬੰਬ ਨੂੰ ਧਿਆਨ ਨਾਲ ਹਟਾ ਦਿੱਤਾ। ਡਾਕਟਰਾਂ ਨੂੰ ਸਰਜਰੀ ਕਰਨ ‘ਚ ਸਫਲਤਾ ਮਿਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment