ਚੀਨ : ਜ਼ੇਜ਼ੀਆਂਗ ਸੂਬੇ ‘ਚ ਤੇਲ ਟੈਂਕਰ ਵਿਚ ਧਮਾਕਾ, ਹੁਣ ਤੱਕ 18 ਦੀ ਮੌਤ ਅਤੇ 166 ਜ਼ਖਮੀ

TeamGlobalPunjab
2 Min Read

ਬੀਜਿੰਗ : ਪੂਰਬੀ ਚੀਨ ਦੇ ਜ਼ੇਜੀਆਂਗ ਸੂਬੇ ਵਿਚ ਤੇਲ ਦੇ ਟੈਂਕਰ ‘ਚ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ ਅਤੇ 166 ਦੇ ਲਗਭਗ ਲੋਕ ਜ਼ਖਮੀ ਹੋ ਗਏ ਹਨ। ਸੂਬੇ ਦੇ ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੇਂਗਲਿੰਗ ਸ਼ਹਿਰ ਦੇ ਪਬਲੀਸਿਟੀ ਵਿਭਾਗ ਨੇ ਦੱਸਿਆ ਕਿ ਤੇਲ ਟੈਂਕਰ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਅਤੇ ਲਗਭਗ 166 ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਨੂੰ ਸ਼ੈਨਯਾਂਗ-ਹਾਇਕੂ ਐਕਸਪ੍ਰੈਸ ਵੇਅ ਨੇੜੇ ਇੱਕ ਪਿੰਡ ਕੋਲ ਵਾਪਰਿਆ।

ਤੇਲ ਦੇ ਟੈਂਕਰ ‘ਚ ਧਮਾਕਾ ਹੋਣ ਤੋਂ ਬਾਅਦ ਟਰੱਕ ਦਾ ਮਲਵਾ ਐਕਸਪ੍ਰੈਸਵੇਅ ਨੇੜੇ ਇਕ ਦੁਕਾਨ ‘ਤੇ ਜਾ ਡਿੱਗਿਆ ਜਿਸ ਨਾਲ ਦੂਜਾ ਧਮਾਕਾ ਹੋਇਆ। ਦੂਜੇ ਧਮਾਕੇ ਨਾਲ ਆਸ ਪਾਸ ਦੇ ਕੁਝ ਘਰ ਅਤੇ ਕਾਰਖਾਨੇ ਢਹਿ ਢੇਰੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ‘ਤੇ ਰਾਤਹ ਤੇ ਬਚਾਓ ਕਾਰਜ ਜਾਰੀ ਹੈ। ਲਗਭਗ ਸੈਂਕੜੇ ਦਮਕਲ ਕਰਮਚਾਰੀਆਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ।

ਚੀਨ ਦੇ ਇੱਕ ਸਰਕਾਰੀ ਟੀ ਵੀ ਚੈਨਲ ਦੁਆਰਾ ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ਇਹ ਜਾਪਦਾ ਹੈ ਕਿ ਟੈਂਕਰ ‘ਚ ਧਮਾਕਾ ਹੋਣ ਨਾਲ ਉਸ ਦਾ ਮਲਬਾ ਸਾਰੇ ਪਾਸੇ ਫੈਲ ਗਿਆ, ਜਿਸ ਨਾਲ ਨੇੜੇ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਧਮਾਕੇ ਤੋਂ ਬਾਅਦ ਆਸ ਪਾਸ ਖੜ੍ਹੀਆਂ ਕਾਰਾਂ ਅਤੇ ਹੋਰ ਵਾਹਨਾ ਵੀ ਅੱਗ ਦੀ ਲਪੇਟ ‘ਚ ਆ ਗਏ। ਜਿਸ ਦੇ ਚੱਲਦਿਆਂ ਹਾਈਵੇ ‘ਤੇ ਕਈ ਸੜਕਾਂ ਨੂੰ ਬੰਦ ਕਰਨਾ ਪਿਆ।

Share this Article
Leave a comment