1 ਮਹੀਨਾ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮਿਲੀ ਲਾ/ਸ਼

Rajneet Kaur
1 Min Read

ਬਰੈਂਪਟਨ: ਹਰ ਨੌਜਵਾਨ ਦਾ ਸੁਪਣਾ ਹੁੰਦਾ ਹੈ ਕਿ ਉਹ ਸਖਤ ਮਿਹਨਤ ਕਰਕੇ ਆਪਣਾ ਭੱਵਿਖ ਖੂਬਸੂਰਤ ਬਣਾਏ ਅਤੇ ਮਾਪਿਆਂ ਨੂੰ ਸਾਰੀ ਉਮਰ ਖੁਸ਼ੀ ਦੇ ਸਕੇ। ਇਸੀ ਤਰ੍ਹਾਂ ਆਪਣਾ ਸੁਨਹਿਰੀ ਭੱਵਿਖ ਬਨਾਉਣ ਇਕ ਮਹੀਨਾ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਏ 27 ਸਾਲਾ ਪੰਜਾਬੀ ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਗੌ-ਫੰਡ ਮੀ ਪੇਜ਼ ਮੁਤਾਬਿਕ 27 ਸਾਲਾ ਸੌਹਾਰਦ ਦੱਤ ਸ਼ਰਮਾ ਕੈਨੇਡਾ ਦੇ ਜਾਰਜੀਅਨ ਕਾਲਜ ‘ਚ ਪੜਨ ਲਈ ਆਇਆ ਸੀ।ਸੌਹਾਰਦ ਨੂੰ 2 ਵਾਰ ਦੀ ਰਿਫਿਉਜ਼ਲ ਤੋਂ ਬਾਅਦ ਇਹ ਵੀਜ਼ਾ ਮਿਲਿਆ ਸੀ ਅਤੇ ਵੀਜ਼ਾ ਮਿਲਣ ਤੋਂ ਬਾਅਦ ਬਹੁਤ ਖੁਸ਼ ਸੀ। ਇਸ ਸਮੇਂ ਸੌਹਾਰਦ ਦੱਤ ਸ਼ਰਮਾ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਦਮੇ ‘ਚ ਹੈ।

ਸੌਹਾਰਦ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਗੋ-ਫੰਡ ਮੀ ਪੇਜ਼ ‘ਤੇ ਫੰਡ ਇੱਕਠਾ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 20 ਸਾਲਾ ਖੂਸ਼ਨੀਤ ਕੌਰ ਵਲੋਂ ਖੁਦਕੁਸ਼ੀ ਕੀਤੀ ਗਈ ਸੀ। ਉਹ ਵੀ ਮਹਿਜ਼ ਇਕ ਮਹੀਨਾ ਪਹਿਲਾਂ ਹੀ ਕੈਨੇਡਾ ‘ਚ ਆਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment