ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ ‘ਚ 8 ਦੋਸ਼ੀ ਕਰਾਰ, ਅਮਰੀਕਾ ਨੇ ਫੈਸਲੇ ਦਾ ਕੀਤਾ ਸਵਾਗਤ

TeamGlobalPunjab
2 Min Read

ਰਿਆਦ: ਸਊਦੀ ਅਰਬ ਨੇ ਪੱਤਰਕਾਰ ਜਮਾਲ ਖਸ਼ੋਗੀ ਦਾ ਇਸਤਾਨਬੁਲ ਵਿੱਚ ਪਿਛਲੇ ਸਾਲ ਹੋਏ ਕਤਲ ਲਈ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਮਾਚਾਰ ਏਜੰਸੀ ਏਫੇ ਦੀ ਰਿਪੋਰਟ ਦੇ ਮੁਤਾਬਕ, ਇੱਕ ਪ੍ਰੈਸ ਕਾਨਫਰੰਸ ਵਿੱਚ ਸਰਕਾਰੀ ਵਕੀਲ ਦਫ਼ਤਰ ਦੇ ਬੁਲਾਰੇ ਸ਼ਲਾਨ ਅਲ-ਸ਼ਲਾਨ ਨੇ ਦੱਸਿਆ ਕਿ ਇਨ੍ਹਾਂ ਪੰਜ ਤੋਂ ਇਲਾਵਾ ਤਿੰਨ ਹੋਰ ਦੋਸ਼ੀਆਂ ਨੂੰ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਉਥੇ ਹੀ, ਸੰਯੁਕਤ ਰਾਜ ਅਮਰੀਕਾ ਨੇ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ ਦਾ ਸਵਾਗਤ ਕੀਤਾ ਅਤੇ ਫੈਸਲੇ ਨੂੰ ਇਨਸਾਫ ਦੇਣ ਵਿੱਚ ਇੱਕ ਮਹੱਤਵਪੂਰਣ ਕਦਮ ਦੱਸਿਆ। ਅਮਰੀਕੀ ਪ੍ਰਸ਼ਾਸਨ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਕਤਲ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦੇਣ ਵਿੱਚ ਇਹ ਇੱਕ ਮਹੱਤਵਪੂਰਣ ਕਦਮ ਹੈ, ਅਤੇ ਅਸੀ ਸਊਦੀ ਅਰਬ ਨੂੰ ਨਿਰਪੱਖ ਅਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਇਸ ਕੰਮ ਨੂੰ ਜਾਰੀ ਰੱਖਣ ਲਈ ਪ੍ਰੋਤਸਾਹਿਤ ਕਰਦੇ ਹਾਂ।

ਦੱਸਣਯੋਗ ਹੈ ਕਿ ਸਊਦੀ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਇਸਤਾਂਬੁਲ ਦੇ ਸਊਦੀ ਕਾਂਸੁਲੇਟ ਵਿੱਚ ਖਸ਼ੋਗੀ ਦੀ 2 ਅਕਤੂਬਰ 2018 ਨੂੰ ਮੌਤ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕੀਤਾ।

ਸਊਦੀ ਅਰਬ ਨੇ ਕਿਹਾ ਕਿ ਖਸ਼ੋਗੀ ਦੇ ਕਤਲ ਮਾਮਲੇ ਵਿੱਚ 11 ਦੋਸ਼ੀ ਸਨ, ਜਿਨ੍ਹਾਂ ਵਿੱਚੋਂ ਸਾਰੇ ਸਊਦੀ ਨਾਗਰਿਕ ਹਨ। ਇਨ੍ਹਾਂ ਦੇ ਮੁਕੱਦਮੇ ਦੀ ਇਸ ਸਾਲ ਦੀ ਸ਼ੁਰੂਆਤ ਵਿੱਚ ਸੁਣਵਾਈ ਹੋਈ। 2017 ਵਿੱਚ ਸਊਦੀ ਅਰਬ ਛੱਡਣ ਤੋਂ ਬਾਅਦ ਖਸ਼ੋਗੀ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਸਨ।

- Advertisement -

Share this Article
Leave a comment