ਅਮਰੀਕਾ : ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਅਜੇ ਵੀ ਖਤਮ ਨਹੀਂ ਹੋਇਆ ਹੈ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਸਟ੍ਰੇਟ ਆਫ ਹਾਰਮੁਜ਼ ਵਿੱਚ ਫਸੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਕੱਢਣ ਲਈ ਸ਼ੁਰੂ ਕੀਤੇ ਜਾਣ ਵਾਲੇ ‘ਪ੍ਰੋਜੈਕਟ ਫ੍ਰੀਡਮ’ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਊਦੀ ਅਰਬ ਨੇ ਅਮਰੀਕੀ ਜਹਾਜ਼ਾਂ ਨੂੰ ਆਪਣੇ ਏਅਰਬੇਸ ਅਤੇ ਏਅਰਸਪੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਅਮਰੀਕਾ ਨੇ 4 ਮਈ ਨੂੰ ਹਾਰਮੁਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਕਰਨ ਲਈ ‘ਪ੍ਰੋਜੈਕਟ ਫ੍ਰੀਡਮ’ ਸ਼ੁਰੂ ਕੀਤਾ ਸੀ। ਹਾਲਾਂਕਿ, ਇੱਕ ਦਿਨ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਰੋਕਣ ਦਾ ਆਦੇਸ਼ ਦੇ ਦਿੱਤਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਕਾਰਨ ਅਮਰੀਕਾ ਨੂੰ ਇਹ ਕਦਮ ਚੁੱਕਣਾ ਪਿਆ। NBC ਨਿਊਜ਼ ਮੁਤਾਬਕ, ਸਾਊਦੀ ਅਰਬ ਨੇ ਇਸ ਮਿਸ਼ਨ ਵਿੱਚ ਸ਼ਾਮਲ ਅਮਰੀਕੀ ਜਹਾਜ਼ਾਂ ਨੂੰ ਆਪਣੇ ਏਅਰਸਪੇਸ ਅਤੇ ਏਅਰਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਅਚਾਨਕ ਸੋਸ਼ਲ ਮੀਡੀਆ ‘ਤੇ ਇਸ ਆਪਰੇਸ਼ਨ ਦਾ ਐਲਾਨ ਕਰ ਦਿੱਤਾ ਸੀ। ਇਸ ਨਾਲ ਖਾੜੀ ਦੇ ਸਹਿਯੋਗੀ ਦੇਸ਼ ਹੈਰਾਨ ਰਹਿ ਗਏ ਅਤੇ ਸਾਊਦੀ ਲੀਡਰਸ਼ਿਪ ਇਸ ਤੋਂ ਨਾਰਾਜ਼ ਹੋ ਗਈ। ਟਰੰਪ ਨੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਵੀ ਕੀਤੀ, ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਅਮਰੀਕਾ 2 ਦਿਨਾਂ ਵਿੱਚ ਸਿਰਫ਼ 3 ਜਹਾਜ਼ ਹੀ ਪਾਰ ਕਰਵਾ ਸਕਿਆ ਅਤੇ ਅੰਤ ਵਿੱਚ ਟਰੰਪ ਨੂੰ ਇਹ ਆਪਰੇਸ਼ਨ ਰੋਕਣਾ ਪਿਆ।
ਇਕ ਰਿਪੋਰਟ ਮੁਤਾਬਕ, ਅਮਰੀਕਾ ਦੀ ਯੋਜਨਾ ਸੀ ਕਿ ਉਸ ਦੀ ਜਲ ਸੈਨਾ ਹਾਰਮੁਜ਼ ਜਲਡਮਰੂਮੱਧਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਇਸ ਦੇ ਲਈ ਅਮਰੀਕੀ ਜਹਾਜ਼ਾਂ ਨੇ ਰਿਆਦ ਦੇ ਦੱਖਣ-ਪੂਰਬ ਵਿੱਚ ਸਥਿਤ ਪ੍ਰਿੰਸ ਸੁਲਤਾਨ ਏਅਰਬੇਸ ਦੀ ਵਰਤੋਂ ਕਰਨੀ ਸੀ। ਹਾਲਾਂਕਿ, ਸਊਦੀ ਅਰਬ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

