ਪ੍ਰਸਿੱਧ ਟੀ.ਵੀ. ਅਦਾਕਾਰਾ ਨੇ ਕੀਤੀ ਆਤਮ ਹੱਤਿਆ

Global Team
1 Min Read

ਨਿਊਜ ਡੈਸਕ : ਮਸ਼ਹੂਰ ਟੀਵੀ ਸ਼ੋਅ ‘ਸਸੁਰਾਲ ਸਿਮਰ ਕਾ’ ‘ਚ ਅੰਜਲੀ ਭਾਰਦਵਾਜ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੈਸ਼ਾਲੀ ਠਾਕੁਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਣਾ ਸਾਹਮਣੇ ਆਈ ਹੈ। 30 ਸਾਲਾ ਵੈਸ਼ਾਲੀ ਦੀ ਲਾਸ਼ ਇੰਦੌਰ ਦੇ ਸਾਈ ਬਾਗ ਕਾਲੋਨੀ ਸਥਿਤ ਉਸ ਦੇ ਘਰ ਤੋਂ ਮਿਲੀ। ਸਟਾਰ ਪਲੱਸ ਦੇ ਮਸ਼ਹੂਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਸੰਜਨਾ ਦੇ ਕਿਰਦਾਰ ਤੋਂ ਵੀ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ। ਪੁਲਿਸ ਮੁਤਾਬਕ ਵੈਸ਼ਾਲੀ ਨੇ ਫਾਹਾ ਲੈ ਲਿਆ ਹੈ।

 

ਪੁਲਿਸ ਨੂੰ ਵੈਸ਼ਾਲੀ ਦੀ ਲਾਸ਼ ਨੇੜਿਓਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਰਿਪੋਰਟਾਂ ਮੁਤਾਬਿਕ ਇੰਦੌਰ ਦੇ ਏਸੀਪੀ ਮੋਤੀਉਰ ਰਹਿਮਾਨ ਨੇ ਕਿਹਾ ਕਿ ਸੁਸਾਈਡ ਨੋਟ ਨੂੰ ਪੜ੍ਹ ਕੇ ਲੱਗਦਾ ਹੈ ਕਿ ਉਸ ਦਾ ਕੋਈ ਪੁਰਾਣਾ ਪ੍ਰੇਮੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਤੰਗ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵੈਸ਼ਾਲੀ ਉਜੈਨ ਦੇ ਮਹਿਦਪੁਰ ਦੀ ਰਹਿਣ ਵਾਲੀ ਸੀ ਅਤੇ ਇਕ ਸਾਲ ਤੋਂ ਇੰਦੌਰ ‘ਚ ਰਹਿ ਰਹੀ ਸੀ।

Share this Article
Leave a comment