ਬਲਾਤਕਾਰੀ ਸਾਧ ਦੀ ਪੈਰੋਲ ‘ਤੇ ਸਰਨਾ ਨੇ ਚੁਕੇ ਸਵਾਲ, ਕਿਹਾ ਸਿਆਸੀ ਲਾਹੇ ਲੈਣ ਲਈ ਦਿੱਤੀ ਗਈ ਹੈ ਪੈਰੋਲ

Global Team
1 Min Read

 ਨਵੀਂ ਦਿੱਲੀ : ਬਲਾਤਕਾਰੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਸਰਕਾਰ ਦੇ ਵੱਲੋਂ ਪੈਰੋਲ ਦਿੱਤੀ ਗਈ ਹੈ ਅਤੇ ਉਹ 40 ਦਿਨ ਲਈ ਜੇਲ੍ਹ ਤੋਂ ਬਾਹਰ ਆ ਗਿਆ ਹੈ। ਜਿਸ ਤੋਂ ਬਾਅਦ ਸਿਆਸੀ ਬਿਆਨਬਾਜ਼ੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮਸਲੇ ਤੇ ਸ਼ੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਸਰਨਾ ਦਾ ਕਹਿਣਾ ਹੈ ਕਿ  ਹਿਮਾਚਲ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਚ ਫਾਇਦਾ ਲੈਣ ਲਈ ਇਸ ਵਕਤ ਬਲਾਤਕਾਰੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ।

https://fb.watch/gbarwuBD2B/

ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਬੋਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਦੋ ਸਰਕਾਰਾਂ ਬਦਲ ਚੁੱਕੀਆਂ ਹਨ ਅਤੇ ਹੁਣ ਤੀਜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ਼ ਹੈ ਜਿਸ ਤੋਂ ਕੋਈ ਉਮੀਦ ਨਹੀਂ ਹੈ। ਸਰਨਾ ਨੇ ਕਿਹਾ ਕਿ ਜੋ ਕੁਝ ਸੱਤਾ ਦੇ ਨਸ਼ੇ ਵਿੱਚ ਅੱਜ ਸਰਕਾਰ ਕਰ ਰਹੀ ਹੈ ਇਸ ਦੇ ਅਗਾਮੀ ਨਤੀਜੇ ਬਹੁਤ ਮਾੜੇ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਨੂੰ ਇਹ ਪੈਰੋਲ ਤੁਰੰਤ ਵਾਪਿਸ ਲੈਣੀ ਚਾਹੀਦੀ ਹੈ।

Share this Article
Leave a comment