Bigg Boss 14: ਸਾਰਾ ਗੁਰਪਾਲ ਵਿਵਾਦਾਂ ‘ਚ, ਇਸ ਪੰਜਾਬੀ ਗਾਇਕ ਨੇ ਕੀਤਾ ਵੱਡਾ ਖੁਲਾਸਾ!

TeamGlobalPunjab
2 Min Read

ਨਿਊਜ਼ ਡੈਸਕ: ਸਾਰਾ ਗੁਰਪਾਲ ਨੇ ਬਿੱਗ ਬਾਸ 14 ਦੇ ਪ੍ਰੀਮੀਅਰ ‘ਤੇ ਸਲਮਾਨ ਨੂੰ ਕਿਹਾ ਸੀ ਕਿ ਉਹ ਸਿੰਗਲ ਹੈ ਪਰ ਇੱਕ ਪੰਜਾਬੀ ਗਾਇਕ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਿਆ ਹੈ।

ਪੰਜਾਬੀ ਗਾਇਕ ਤੁਸ਼ਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਰਾ ਗੁਰਪਾਲ ਨਾਲ ਸਾਲ 2014 ਵਿੱਚ ਵਿਆਹ ਕਰਵਾਇਆ ਸੀ ਸਬੂਤ ਦੇ ਤੌਰ ਤੇ ਉਨ੍ਹਾਂ ਨੇ ਵਿਆਹ ਦਾ ਸਰਟੀਫਿਕੇਟ ਵੀ ਵਖਾਇਆ ਹੈ।

ਤੁਸ਼ਾਰ ਨੇ ਦੱਸਿਆ ਸਾਰਾ ਗੁਰਪਾਲ ਨਾਲ ਮੇਰਾ ਵਿਆਹ 16 ਅਗਸਤ 2014 ਵਿੱਚ ਜਲੰਧਰ ਵਿੱਚ ਹੋਇਆ ਸੀ। ਮੈਂ ਬੱਸ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਸਾਰਾ ਹੀ ਉਹ ਕੁੜੀ ਹੈ ਜਿਸ ਦੇ ਨਾਲ ਮੈਂ ਵਿਆਹ ਕਰਵਾਇਆ ਸੀ ਤੇ ਹੁਣ ਉਹ ਦੁਨੀਆਂ ਦੇ ਸਾਹਮਣੇ ਝੂਠ ਬੋਲ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਸਿੰਗਲ ਹੈ।

- Advertisement -

ਵੈਸੇ ਜਿਸ ਕੁੜੀ ਦੇ ਨਾਲ ਤੁਸ਼ਾਰ ਦਾ ਵਿਆਹ ਹੋਇਆ ਹੈ ਉਸ ਸਰਟੀਫਿਕੇਟ ਵਿੱਚ ਲੜਕੀ ਦਾ ਨਾਮ ਰਚਨਾ ਦੇਵੀ ਲਿਖਿਆ ਸਾਫ ਨਜ਼ਰ ਆ ਰਿਹਾ ਹੈ ਹਾਲਾਂਕਿ ਤੁਸ਼ਾਰ ਨੇ ਸਾਰਾ ਗੁਰਪਾਲ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਸਾਰਾ ਗੁਰਪਾਲ ਦੇ ਸੰਧੂਰ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥਾਂ ਵਿੱਚ ਚੂੜਾ ਵੀ ਪਾਇਆ ਹੋਇਆ ਹੈ।

ਤੁਸ਼ਾਰ ਨੇ ਅੱਗੇ ਦੋਸ਼ ਲਾਏ ਹਨ ਕਿ ਉਸਨੇ ਵਿਆਹ ਸਿਰਫ਼ ਸ਼ੌਹਰਤ ਪਾਉਣ ਲਈ ਕੀਤਾ ਸੀ ਉਸਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਵਿਆਹ ਸਿਰਫ ਅਮਰੀਕਾ ਦੀ ਨਾਗਰਿਕਤਾ ਪਾਉਣ ਲਈ ਕੀਤਾ ਸੀ।

- Advertisement -
Share this Article
Leave a comment