ਇਸ ਦੇਸ਼ ਵਿੱਚ ਹੁੰਦੀ ਹੈ ਗੈਂਗਸਟਰਾਂ ਦੀ ਪੂਜਾ, ਚੜ੍ਹਾਵੇ ‘ਚ ਚੜ੍ਹਾਈ ਜਾਂਦੀ ਹੈ ਸ਼ਰਾਬ

TeamGlobalPunjab
2 Min Read

ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰਹਿਣਾ ਪਸੰਦ ਨਾਂ ਹੋਵੇ। ਸਮਾਜ ਅਜਿਹੇ ਲੋਕਾਂ ਨਾਲ ਨਾ ਹੀ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਆਪਣੇ ਘਰ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ। ਪਰ ਦੁਨੀਆ ‘ਚ ਇੱਕ ਅਜਿਹਾ ਦੇਸ਼ ਹੈ ਜੋ ਇਨ੍ਹਾਂ ਮੁਲਜ਼ਮਾਂ ਦੀ ਪੂਜਾ ਕਰਦਾ ਹੈ। ਇੱਥੋਂ ਦੇ ਲੋਕ ਗੈਂਗਸਟਰਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਤੁਹਾਨੂੰ ਇਹ ਸਭ ਸੁਣ ਕੇ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸੱਚਾਈ ਹੈ।

ਦਰਅਸਲ ਲੈਟਿਨ ਅਮਰੀਕਾ ਦੇ ਵੈਨੇਜ਼ੁਏਲਾ ‘ਚ ਲੋਕ ਗੈਗਸਟਰਾਂ ਦੀ ਪੂਜਾ ਕਰਦੇ ਹਨ। ਇੱਥੋਂ ਦੇ ਲੋਕ ਮਰ ਚੁੱਕੇ ਮੁਲਜ਼ਮਾਂ ਦੀ ਮੁਰਤੀ ਬਣਾ ਕੇ ਉਨ੍ਹਾਂ ਨੂੰ ਪੂਜਦੇ ਹਨ। ਸਪੈਨਿਸ਼ ਭਾਸ਼ਾ ਵਿੱਚ ਇਨ੍ਹਾਂ ਗੈਂਗਸਟਰ ਦੇਵਤਿਆਂ ਨੂੰ ਸੈਂਟੋਸ ਮੈਲੇਂਡਰੋਸ ਕਹਿੰਦੇ ਹਨ। ਪਹਿਲੇ ਸਮੇਂ ਦੇ ਸਾਰੇ ਬਦਨਾਮ ਮੁਲਜ਼ਮਾਂ ਦੀ ਛੋਟੀ-ਛੋਟੀ ਮੂਰਤੀਆਂ ਨੂੰ ਇੱਕ ਥਾਂ ‘ਤੇ ਰੱਖਿਆ ਗਿਆ ਹੈ ਜਿਸਦੇ ਦਰਸ਼ਨਾਂ ਲਈ ਦੂਰ – ਦੂਰ ਤੋਂ ਲੋਕ ਆਉਂਦੇ ਹਨ।

- Advertisement -

ਵੈਨੇਜ਼ੁਏਲਾ ‘ਚ ਇਨ੍ਹਾਂ ਮੁਲਜ਼ਮਾਂ ਦੀ ਛਵੀ ਰਾਬਿਨਹੁੱਡ ਵਾਲੀ ਰਹੀ ਹੈ ਇਹ ਸਾਰੇ ਗੈਂਗਸਟਰ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦੇ ਸਨ । ਇੱਥੋਂ ਦੇ ਲੋਕ ਇਨ੍ਹਾਂ ਮੁਲਜ਼ਮਾਂ ਦੀ ਪੂਜਾ ਇਸ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਨੇ ਕਿਸੇ ਦਾ ਕਤਲ ਨਹੀਂ ਕੀਤਾ। ਸਿਰਫ ਅਮੀਰਾਂ ਨੂੰ ਲੁੱਟ ਕੇ ਗਰੀਬਾਂ ‘ਤੇ ਲੁਟਾਇਆ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮੈਂਲੇਂਡਰੋ ਨੇ ਚੰਗਾਂ ਕੰਮ ਕੀਤਾ ਹੈ ਜਿਸ ਦੇ ਲਈ ਇਨ੍ਹਾਂ ਨੂੰ ਕੁੱਝ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਜੇਕਰ ਇਨ੍ਹਾਂ ਦੀ ਪੂਜਾ ਨਹੀਂ ਕੀਤੀ ਜਾਵੇਗੀ ਤਾਂ ਇਹ ਸਾਡੇ ਤੋਂ ਨਾਰਾਜ਼ ਹੋ ਜਾਣਗੇ। ਜਿਸ ਤਰ੍ਹਾਂ ਸਾਡੇ ਭਾਰਤ ‘ਚ ਕਿਸੇ ਮੰਨਤ ਦੇ ਪੂਰੇ ਹੋਣ ‘ਤੇ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਵੈਨੇਜ਼ੁਏਲਾ ਦੇ ਸੈਂਟੋਸ ਮੈਲੇਂਡਰੋਜ ਨੂੰ ਵੀ ਮੰਨਤ ਪੂਰੀ ਹੋਣ ‘ਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ।

Share this Article
Leave a comment