ਸਕਾਟਲੈਂਡ ਪੁਲਿਸ ਨੇ ਗਲਾਸਗੋ ਚਾਕੂਬਾਜ਼ੀ ਹਮਲੇ ‘ਚ ਮਾਰੇ ਗਏ ਹਮਲਾਵਰ ਦੇ ਨਾਮ ਦੀ ਕੀਤੀ ਪੁਸ਼ਟੀ

TeamGlobalPunjab
2 Min Read

ਗਲਾਸਗੋ :  ਬੀਤੇ ਦਿਨੀਂ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੀ ਵੈਸਟ ਜਾਰਜ ਸਟ੍ਰੀਟ ਸਥਿਤ ਪਾਰਕ ਇੰਨ ਹੋਟਲ ‘ਚ ਹੋਏ ਚਾਕੂਬਾਜ਼ੀ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਪੁਲਿਸ ਅਧਿਕਾਰੀ ਸਮੇਤ ਪੰਜ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ। ਦੱਸ ਦਈਏੇ ਕਿ ਪੁਲਿਸ ਨੇ ਮੌਕੇ ‘ਤੇ ਹੀ ਹਮਲਾਵਰ ਨੂੰ ਢੇਰੀ ਕਰ ਦਿੱਤਾ ਸੀ। ਹਾਲਾਂਕਿ ਘਟਨਾ ਵਾਲੇ ਦਿਨ ਹਮਲਾਵਰ ਦੀ ਕੋਈ ਪਛਾਣ ਨਹੀਂ ਹੋ ਸਕੀ ਸੀ।

ਜਿਸ ਤੋਂ ਬਾਅਦ ਅੱਜ ਪੁਲਿਸ ਨੇ ਉਕਤ ਘਟਨਾ ‘ਚ ਮਾਰੇ ਗਏ ਹਮਲਾਵਰ ਦੀ ਪੁਸ਼ਟੀ ਬੈਦਰਦੀਨ ਅਬਦੁੱਲਾ ਐਡਮ ਨਾਮ ਦੇ ਵਿਅਕਤੀ ਦੇ ਰੂਪ ‘ਚ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬੈਦਰਦੀਨ ਦੀ ਉਮਰ 28 ਸਾਲ ਹੈ ਅਤੇ ਉਹ ਸੂਡਾਨ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਸਕਾਟਲੈਂਡ ‘ਚ ਪਨਾਹ ਲੈਣ ਲਈ ਰਹਿ ਰਿਹਾ ਸੀ। ਇਹ ਨਾਮ ਅਤੇ ਪਤਾ ਉਸ ਨੇ ਕਿਸੇ ਥਾਂ ‘ਤੇ ਪਨਾਹ ਲੈਣ ਲਈ ਜਾਣਕਾਰੀ ਸਮੇਂ ਦਰਜ ਕਰਵਾਇਆ ਸੀ।

ਦੱਸ ਦਈਏ ਕਿ ਬੀਤੀ 20 ਜੂਨ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਦਨ ਤੋਂ 65 ਕਿਲੋਮੀਟਰ ਦੂਰ ਸਥਿਤ ਰੀਡਿੰਗ ਸ਼ਹਿਰ ਦੇ ਇੱਕ ਪਾਰਕ ‘ਚ ਚਾਕੂਬਾਜ਼ੀ ਦੀ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਪੁਲਿਸ ਨੇ ਇਸ ਘਟਨਾ ‘ਚ ਦੋਸ਼ੀ 29 ਸਾਲਾ ਇੱਕ ਲੀਬੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਸੀ। ਸਥਾਨਕ ਟੇਮਸ ਵੈਲੀ ਪੁਲਿਸ ਨੇ ਇਸ ਘਟਨਾ ਦੀ ਜਾਂਚ ਤੋਂ ਬਾਅਦ ਇੱਕ ਬਿਆਨ ‘ਚ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਿਆ ਸੀ।

Share this Article
Leave a comment