ਮੌਲਾਨਾ ਨੇ Facebook ਦੇ ‘Ha Ha’ ਇਮੋਜੀ ਖਿਲਾਫ ਜਾਰੀ ਕੀਤਾ ਫਤਵਾ

TeamGlobalPunjab
2 Min Read

ਢਾਕਾ : ਸੋਸ਼ਲ ਮੀਡੀਆ ਪਲੇਟਫਾਰਮ Facebook ਦੁਨੀਆ ਦੇ ਸਭ ਤੋਂ ਮਸ਼ਹੂਰ ਪਲੇਟਫਾਰਮ ‘ਚੋਂ ਇੱਕ ਹੈ। ਫੇਸਬੁੱਕ ‘ਤੇ ਕਈ ਲੋਕਾਂ ਦੇ ਮਜ਼ਾਕੀਆ ਪੋਸਟ ਨੂੰ ਵੇਖ ਕੇ ਅਕਸਰ ਲੋਕ ‘ਹਾ ਹਾ’ ਇਮੋਜੀ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਇਹ ਇਮੋਜੀ ਬੰਗਲਾਦੇਸ਼ ਦੇ ਇੱਕ ਮੌਲਾਨਾ ਦੀ ਨਜ਼ਰ ਵਿੱਚ ਹਰਾਮ ਹੈ ਅਤੇ ਇਸ ਮੌਲਾਨਾ ਨੇ ਫੇਸਬੁੱਕ ਦੇ ਇਸ ਇਮੋਜੀ ਦੇ ਖਿਲਾਫ ਫਤਵਾ ਤੱਕ ਜਾਰੀ ਕਰ ਦਿੱਤਾ ਹੈ।

ਮੌਲਾਨਾ ਅਹਿਮਦਉੱਲਾ ਦੇ ਫੇਸਬੁੱਕ ਅਤੇ ਯੂਟਿਊਬ ‘ਤੇ 30 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਅਕਸਰ ਟੀਵੀ ‘ਤੇ ਦਿਖਾਈ ਦਿੰਦਾ ਹੈ ਅਤੇ ਮੁਸਲਿਮ ਬਹੁਗਿਣਤੀ ਬੰਗਲਾਦੇਸ਼ ਵਿਚ ਧਾਰਮਿਕ ਵਿਸ਼ਿਆਂ ‘ਤੇ ਬਹਿਸ ਕਰਦਾ ਹੈ। ਸ਼ਨੀਵਾਰ ਨੂੰ ਮੌਲਾਨਾ ਨੇ ਤਿੰਨ ਮਿੰਟ ਦੀ ਵੀਡੀਓ ਪੋਸਟ ਕੀਤੀ ਅਤੇ ਫੇਸਬੁੱਕ ‘ਤੇ ਲੋਕਾਂ ਦੇ ਮਜ਼ਾਕ ਉਡਾਉਣ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਫਤਵਾ ਜਾਰੀ ਕੀਤਾ। ਇਹ ਵੀ ਦੱਸਿਆ ਕਿ ਮੁਸਲਮਾਨਾਂ ਲਈ ਇਹ ‘ਹਰਾਮ’ ਕਿਵੇਂ ਹੈ।

ਮੌਲਾਨਾ ਨੇ ਕਿਹਾ ਕਿ ਜੇਕਰ ਤੁਸੀਂ Ha Ha ਇਮੋਜੀ ਵਿਅਕਤੀ ਦਾ ਮਜ਼ਾਕ ਉਡਾਉਣ ਲਈ ਕਰ ਰਹੇ ਹੋ ਤਾਂ ਇਹ ਇਸਲਾਮ ਵਿਚ ਪੂਰੀ ਤਰ੍ਹਾਂ ‘ਹਰਾਮ’ ਹੈ। ਅੱਲ੍ਹਾ ਦੀ ਖਾਤਰ, ‘ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ ਕੰਮ ਤੋਂ ਬਚੋ। ਕਿਸੇ ਦਾ ਮਜ਼ਾਕ ਉਡਾਉਣ ਲਈ ‘ਹਾਹਾ’ ਇਮੋਜੀ ਦੀ ਵਰਤੋਂ ਨਾ ਕਰੋ। ਜੇ ਤੁਸੀਂ ਕਿਸੇ ਮੁਸਲਮਾਨ ਨੂੰ ਦੁਖੀ ਕਰਦੇ ਹੋ ਤਾਂ ਉਹ ਅਜਿਹੀ ਭਾਸ਼ਾ ਦੀ ਵਰਤੋਂ ਕਰੇਗਾ ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।’

Share this Article
Leave a comment