ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਦੇਖੋ ਸੰਜੂ ਬਾਬਾ ਦਾ ਨਵਾਂ ਅਵਤਾਰ, ਤਸਵੀਰਾਂ

TeamGlobalPunjab
1 Min Read

ਨਵੀਂ ਦਿੱਲੀ: ਸੰਜੇ ਦੱਤ ਨੇ ਹਾਲ ਹੀ ਵਿੱਚ ਕੈਂਸਰ ਨੂੰ ਮਾਤ ਦਿੱਤੀ ਹੈ ਉਨ੍ਹਾਂ ਨੇ ਇਸ ਸਬੰਧੀ ਇਕ ਪੋਸਟ ਵੀ ਲਿਖੀ ਹੈ। ਕੈਂਸਰ ਨੂੰ ਹਰਾਉਣ ਤੋਂ ਬਾਅਦ ਹੁਣ ਸੰਜੇ ਦੱਤ ਪੂਰੀ ਤਰ੍ਹਾਂ ਤੰਦਰੁਸਤ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਸੰਜੂ ਬਾਬਾ ਯਾਨੀ ਸੰਜੇ ਦੱਤ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਹੋ ਗਏ ਹਨ। ਸੰਜੇ ਨੇ ਹੁਣ ਆਪਣਾ ਲੁੱਕ ਵੀ ਬਿਲਕੁਲ ਬਦਲ ਦਿੱਤਾ ਹੈ।

- Advertisement -

ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਫੈਨਸ ਦਾ ਖੂਬ ਧਿਆਨ ਖਿੱਚ ਰਹੀਆਂ ਹਨ। ਸੰਜੇ ਦੱਤ ਨਵੀਂ ਲੁੱਕ ਵਿੱਚ ਪਹਿਲਾਂ ਤੋਂ ਜ਼ਿਆਦਾ ਹੈਂਡਸਮ ਲੱਗ ਰਹੇ ਹਨ ਉਨ੍ਹਾਂ ਦੀ ਫੋਟੋਆਂ ਖੂਬ ਵਾਇਰਲ ਹੋ ਰਹੀਆਂ ਹਨ।

ਸੰਜੇ ਦੱਤ ਨੇ ਆਪਣੇ ਵਾਲਾਂ ਦੇ ਸਟਾਈਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਉਨ੍ਹਾਂ ਨੇ ਆਪਣੀ ਵਾਲਾਂ ਦਾ ਰੰਗ ਪਲੈਟਿਨਮ ਬਲੋਂਡ ਕਰਾ ਲਿਆ ਹੈ। ਸੰਜੇ ਦਾ ਇਹ ਨਵਾਂ ਲੁੱਕ ਉਨ੍ਹਾਂ ਦੇ ਹੇਅਰ ਸਟਾਈਲਿਸਟ ਆਲਿਮ ਹਕੀਮ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

ਸੰਜੇ ਦੱਤ ਦੀ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਵਾਲਾਂ ਤੋਂ ਇਲਾਵਾ ਉਨ੍ਹਾਂ ਦੀ ਦਾੜ੍ਹੀ ਵੀ ਸਫੇਦ ਨਜ਼ਰ ਆ ਰਹੀ ਹੈ।

- Advertisement -

Share this Article
Leave a comment