ਲੰਬੇ ਤੇ ਤੰਦਰੁਸਤ ਜੀਵਨ ਲਈ ਖਾਓ ਸਿਹਤਮੰਦ ਭੋਜਨ

TeamGlobalPunjab
2 Min Read

ਨਿਊਜ਼ ਡੈਸਕ:- ਜੇ ਤੁਸੀਂ ਲੰਬੇ ਸਮੇਂ ਲਈ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇਹ ਕੋਈ ਵੱਡਾ ਰਾਜ਼ ਨਹੀਂ ਹੈ। ਕੁਝ ਚੰਗੀਆਂ ਆਦਤਾਂ ਅਪਣਾ ਕੇ ਤੇ ਭੈੜੀਆਂ ਆਦਤਾਂ ਨੂੰ ਛੱਡ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧਾ ਸਕਦੇ ਹੋ।  ਰੀਜਨਰੇਟਿਵ ਮੈਡੀਸਨ ਦੇ ਮਾਹਰ ਡਾ. ਆਮਿਰ ਖਾਨ ਦੇ ਅਨੁਸਾਰ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖੋ। ਜਿੰਨੀ ਲੋੜ ਹੈ ਉੰਨਾ ਹੀ ਖਾਣਾ ਖਾਓ। ਮਾਸਾਹਾਰੀ ਦਾ ਸੇਵਨ ਕਰਦੇ ਸਮੇਂ, ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਵੱਡੀ ਮਾਤਰਾ ‘ਚ ਨਹੀਂ ਖਾਣਾ। ਮਾਹਰਾਂ ਦੇ ਅਨੁਸਾਰ ਇਹ ਵੀ ਫੈਸਲਾ ਕਰੋ ਕਿ ਤੁਸੀਂ ਕਿੰਨਾ ਸਿਹਤਮੰਦ ਮਾਸਾਹਾਰ ਖਾ ਰਹੇ ਹੋ।

ਸ਼ਾਕਾਹਾਰ ‘ਚ ਰੰਗੀਨ ਸਬਜ਼ੀਆਂ ਖਾਓ ਜੋ ਤੁਹਾਡੀ ਸਿਹਤ ਲਈ ਵਧੀਆ ਹਨ। ਮਾਹਰ ਦੇ ਅਨੁਸਾਰ, “ਜਾਨਵਰਾਂ ‘ਤੇ ਆਧਾਰਿਤ ਇੱਕ ਖੋਜ ‘ਚ ਕਿਹਾ ਗਿਆ ਹੈ ਕਿ ਕੈਲੋਰੀ ਦੇ ਸੇਵਨ ‘ਚ 10-50 ਪ੍ਰਤੀਸ਼ਤ ਤੱਕ ਕਮੀ ਆਉਣ ਨਾਲ ਉਮਰ ਵਧਣ ਦੀ ਸੰਭਾਵਨਾ ਹੈ।” ਮਨੁੱਖਾਂ ‘ਤੇ ਕੀਤੀ ਖੋਜ ਅਨੁਸਾਰ ਘੱਟ ਕੈਲੋਰੀ ਦਾ ਸੇਵਨ ਵੀ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ।

ਦਵਾਈ ਮਾਹਰ ਦੇ ਅਨੁਸਾਰ ਮਸਾਲੇ ਤੇ ਜੜ੍ਹੀਆਂ ਬੂਟੀਆਂ ਨਾ ਸਿਰਫ ਸਾਡੇ ਭੋਜਨ ਦਾ ਸਵਾਦ ਵਧਾਉਂਦੀਆਂ ਹਨ, ਬਲਕਿ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਸਾਲੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ। ਸਾਨੂੰ ਖਾਨ ‘ਚ ਲੂਣ ਦੀ ਮਾਤਰਾ ਨੂੰ ਵੀ ਸੰਤੁਲਿਤ ਰੱਖਣਾ ਚਾਹੀਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਣ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਕੈਲਸ਼ੀਅਮ ਬਹੁਤ ਮਹੱਤਵਪੂਰਨ ਹੁੰਦਾ ਹੈ। ਕੁਝ ਖੋਜਾਂ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਲਸ਼ੀਅਮ ਕੈਂਸਰ, ਸ਼ੂਗਰ ਤੇ ਦਿਲ ਨਾਲ ਸਬੰਧਤ ਬਿਮਾਰੀਆਂ ‘ਚ ਵੀ ਮਹੱਤਵਪੂਰਨ ਹੈ। ਸਰੀਰ ‘ਚ ਕੈਲਸ਼ੀਅਮ ਐਬਜ਼ੋਰਪਸ਼ਨ ਲਈ ਵੀ ਮੈਗਨੀਸ਼ੀਅਮ ਦੀ ਜਰੂਰਤ ਹੁੰਦੀ ਹੈ।  ਬੀਨਜ਼, ਤਿਲ, ਹਰੀਆਂ ਪੱਤੇਦਾਰ ਸਬਜ਼ੀਆਂ, ਕੇਲੇ, ਬ੍ਰੋਕਲੀ ਤੇ ਬਦਾਮ ਖਾਣ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।

- Advertisement -

Share this Article
Leave a comment