ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ‘ਚ ਇੱਕ ਨੌਜਵਾਨ ਨੂੰ ਠੰਢੇ ਪਾਣੀ ਨਾਲ ਨਹਾਉਣਾ ਮਹਿੰਗਾ ਪੈ ਗਿਆ ਹੋਇਆ। ਆਪਣੇ ਦੋਸਤਾਂ ਨੂੰ ਫੋਨ ਕਰਦੇ ਹੋਏ ਨੌਜਵਾਨ ਨੇ ਇਸ ਕੜਾਕੇ ਦੀ ਸਰਦੀ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤਾ ਲਗਾ ਲਈ।
ਪਹਿਲਾਂ ਨੌਜਵਾਨ ਨੇ ਠੰਢੇ ਪਾਣੀ ਨਾਲ ਨਹਾ ਲਿਆ ਤੇ ਫਿਰ ਕੁਝ ਦੇਰ ‘ਚ ਹੀ ਉਸ ਨੂੰ ਠੰਡ ਨੇ ਜਕੜ ਲਿਆ ਤੇ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੇ ਉਸ ਨੂੰ ਚੁੱਕ ਕੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਹੁਣ ਉਸ ਦੀ ਹਾਲਤ ਠੀਕ ਹੈ।
ਸਿਵਲ ਹਸਪਤਾਲ ਦੇ ਐਸਐਮਓ ਡਾ: ਵਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਸ਼ਹਿਰ ‘ਚ ਰਹਿੰਦੇ ਕੁੱਝ ਦੋਸਤਾਂ ਨੇ ਠੰਡੇ ਪਾਣੀ ਨਾਲ ਨਹਾਉਣ ਅਤੇ ਰਾਤ ਨੂੰ ਘੱਟ ਕੱਪੜਿਆਂ ‘ਚ ਬਾਹਰ ਘੁੰਮਣ ਦੀ ਸ਼ਰਤ ਲਗਾਈ ਸੀ। ਪੰਜਾਬ ਵਿੱਚ ਸਰਦੀ ਕਾਰਨ ਦਿਨ ਦਾ ਤਾਪਮਾਨ 4 ਤੋਂ 10 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸ਼ੀਤ ਲਹਿਰ ਦੇ ਇਸ ਦੌਰ ਵਿੱਚ ਸਰੀਰ ਵਿੱਚ ਮਾਮੂਲੀ ਜਿਹੀ ਗੜਬੜ ਵੀ ਘਾਤਕ ਹੋ ਸਕਦੀ, ਜਿਸ ਨੂੰ ਸਮਝਣ ਵਿੱਚ ਸ਼ਾਇਦ ਇਹ ਨੌਜਵਾਨ ਅਸਮਰੱਥ ਰਹੇ।
ਐਸਐਮਓ ਡਾ.ਖੋਸਾ ਨੇ ਦੱਸਿਆ ਕਿ ਉਹ ਸਰਦੀਆਂ ਵਿੱਚ ਠੰਡੇ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ ਹਨ। ਉਨ੍ਹਾਂ ਅਨੁਸਾਰ, ਦਿਲ ਦਾ ਦੌਰਾ ਜਾਂ ਸਟ੍ਰੋਕ ਉਦੋਂ ਪੈਂਦਾ ਹੈ ਜਦੋਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਲੋੜੀਂਦਾ ਖੂਨ ਨਹੀਂ ਮਿਲਦਾ ਅਤੇ ਉਹ ਬਲੱਡ ਕਲੌਟ ਕਾਰਨ ਬੰਦ ਹੋ ਜਾਂਦੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।