ਪਿਕਨਿਕ ਮਨਾਉਣ ਗਏ ਬੱਚਿਆਂ ਦੀ ਪਲਟੀ ਕਿਸ਼ਤੀ, 10 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ

Rajneet Kaur
2 Min Read

ਨਿਊਜ਼ ਡੈਸਕ: ਗੁਜਰਾਤ ਦੇ ਵਡੋਦਰਾ ‘ਚ ਹਰਨੀ ਝੀਲ ‘ਚ ਵੀਰਵਾਰ ਦੁਪਹਿਰ ਇਕ ਕਿਸ਼ਤੀ ਪਲਟ ਗਈ।  ਦੱਸਿਆ ਜਾ ਰਿਹਾ ਹੈ ਕਿ ਹਰਨੀ ਮੋਤਨਾਥ ਝੀਲ ‘ਚ ਬੱਚਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ। ਕਈ ਬੱਚੇ ਪਾਣੀ ਵਿੱਚ ਡੁੱਬ ਗਏ ਹਨ। ਮਿਲੀ ਜਾਣਕਾਰੀ ਅਨੁੁਸਾਰ ਹੁਣ ਤੱਕ 9 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ। ਕਈ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿੱਚ ਦੋ ਅਧਿਆਪਕ ਵੀ ਸ਼ਾਮਿਲ ਹਨ।

ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ  ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਾਰੇ ਪੀੜਤ ਵਡੋਦਰਾ ਦੇ ਨਿਊ ਸਨਰਾਈਜ਼ ਸਕੂਲ ਦੇ ਹਨ। ਇਨ੍ਹਾਂ ਵਿਚੋਂ ਕਿਸੇ ਵੀ ਬੱਚੇ ਜਾਂ ਅਧਿਆਪਕ ਨੇ ਲਾਈਫ ਜੈਕੇਟ ਨਹੀਂ ਪਹਿਨੀ ਸੀ। ਇਸ ਕਾਰਨ ਜਦੋਂ ਕਿਸ਼ਤੀ ਪਲਟ ਗਈ ਤਾਂ ਸਾਰੇ ਪਾਣੀ ਵਿਚ ਡੁੱਬ ਗਏ।ਬਚਾਅ ਕਾਰਜ ਜਾਰੀ ਹੈ। ਕਿਸ਼ਤੀ ਚਲਾਉਣ ਵਾਲੇ ਵਿਅਕਤੀ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਗੁਜਰਾਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਯੇਸੂਦਨ ਗੜ੍ਹਵੀ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ। ਇਹ ਸਰਕਾਰ ਦੇ ਪੀਪੀਪੀ ਮਾਡਲ ਦੀ ਅਸਫਲਤਾ ਹੈ। ਸਰਕਾਰ ਬਹੁਤ ਸਾਰੇ ਠੇਕੇਦਾਰਾਂ ਨੂੰ ਠੇਕੇ ਦਿੰਦੀ ਹੈ ਜੋ ਲਾਈਫ ਜੈਕੇਟਾਂ ਤੋਂ ਬਿਨਾਂ ਕਿਸ਼ਤੀ ਚਲਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment