ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਵਾਰ ਫਿਰ ਸ਼ਰੇਆਮ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਐਤਵਾਰ ਨੂੰ ਬਾਲਟੀਮੋਰ ਸ਼ਹਿਰ ਵਿੱਚ ਇੱਕ ਪਾਰਟੀ ਦੌਰਾਨ ਗੋਲੀਬਾਰੀ ਹੋਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਬਾਲਟੀਮੋਰ ਪੁਲਿਸ ਵਿਭਾਗ ਦੇ ਕਾਰਜਕਾਰੀ ਕਮਿਸ਼ਨਰ ਰਿਚਰਡ ਵਰਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਥਾਨ ‘ਤੇ ਕੁੱਲ 30 ਪੀੜਤ ਸਨ। ਗੋਲੀਬਾਰੀ ਦੁਪਹਿਰ 12:30 ਵਜੇ ਤੋਂ ਬਾਅਦ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਬਰੁਕਲਿਨ ਹੋਮਜ਼ ਦੇ ਇਲਾਕੇ ਵਿੱਚ ਇੱਕ ਬਲਾਕ ਪਾਰਟੀ ਦੌਰਾਨ ਹੋਈ।
ਦਸ ਦਈਏ ਕਿ ਗੋਲੀਬਾਰੀ ਦੀ ਇਹ ਘਟਨਾ ਅਮਰੀਕਾ ‘ਚ 4 ਜੁਲਾਈ ਦੀ ਛੁੱਟੀ ਤੋਂ ਪਹਿਲਾਂ ਦੇਸ਼ ਭਰ ‘ਚ ਹੋਏ ਇਕੱਠਾਂ ਦਰਮਿਆਨ ਵਾਪਰੀ ਹੈ। ਅਮਰੀਕਾ ਵਿੱਚ 4 ਜੁਲਾਈ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਅਮਰੀਕਾ ਦੇ ਕੰਸਾਸ ਸਿਟੀ ਵਿੱਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਸੱਤ ਲੋਕ ਜ਼ਖ਼ਮੀ ਹੋ ਗਏ ਹਨ।
ਰਿਪੋਰਟ ਅਨੁਸਾਰ ਅਮਰੀਕਾ ਦੇ ਕੰਸਾਸ ‘ਚ ਵੀ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲੀ ਹੈ। ਇਸ ਵਿੱਚ ਸੱਤ ਲੋਕ ਜ਼ਖ਼ਮੀ ਹੋਏ ਹਨ। ਜਦੋਂ ਕਿ ਦੋ ਹੋਰਾਂ ਨੂੰ ਇੱਕ ਨਾਈਟ ਕਲੱਬ ਤੋਂ ਬਾਹਰ ਜਾਣ ਤੋਂ ਬਾਅਦ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਿਚੀਟਾ ਪੁਲਿਸ ਲੈਫਟੀਨੈਂਟ ਐਰੋਨ ਮੂਸਾ ਨੇ ਕਿਹਾ ਕਿ ਉੱਤਰੀ ਵਾਸ਼ਿੰਗਟਨ ਸਟਰੀਟ ‘ਤੇ ਸਿਟੀ ਨਾਈਟਸ ਨਾਈਟ ਕਲੱਬ ‘ਤੇ ਰਾਤ 1 ਵਜੇ ਤੋਂ ਠੀਕ ਪਹਿਲਾਂ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਇਸ ਘਟਨਾ ‘ਚ ਕਿਸੇ ਦੀ ਮੌਤ ਨਹੀਂ ਹੋਈ ਹੈ।