ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ਚ ਵਾਪਸੀ – ਹੁਣ ਸਟੇਜ ਤੋਂ ਗਰਜਣਗੇ ਲੱਖਾ

TeamGlobalPunjab
1 Min Read

ਚੰਡੀਗੜ੍ਹ ਨਵੀਂ ਦਿੱਲੀ: 26 ਜਨਵਰੀ ਮੌਕੇ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ਵਿੱਚ ਫੈਲੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਨੂੰ ਮੋਰਚੇ ਚੋਂ ਬਾਹਰ ਰੱਖਣ ਦਾ ਫ਼ੈਸਲਾ ਹੁਣ ਕਿਸਾਨ ਜਥੇਬੰਦੀਆਂ ਨੇ ਵਾਪਸ ਲੈ ਲਿਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿਚ ਵਾਪਸ ਆਉਣ ਦੀ ਸਹਿਮਤੀ ਦੇ ਦਿੱਤੀ ਹੈ। ਲੱਖਾ ਸਧਾਣਾ ਤੇ ਸਾਥੀਆਂ ਨੂੰ ਮੋਰਚੇ ਨੂੰ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈ ਆਗੂ, ਗਾਇਕ ਤੇ ਬੁੱਧੀਜੀਵੀ ਬੀਤੇ ਦਿਨਾਂ ਤੋਂ ਪਰਦੇ ਪਿੱਛੇ ਸਰਗਰਮ ਸਨ ।

ਸੋਸ਼ਲ ਮੀਡੀਆ ਅਤੇ ਨੌਜਵਾਨਾਂ ਵਿਚ ਵੀ ਇਹ ਮੰਗ ਸੀ, ਕਿ ਲੱਖਾ ਸਿਧਾਣਾ ਨੇ ਵਾਪਸ ਕਿਸਾਨ ਮੋਰਚੇ ਵਿਚ ਲਿਆਂਦਾ ਜਾਵੇ। ਸੋਸ਼ਲ ਮੀਡੀਆ ‘ਤੇ ਇਹ ਖ਼ਬਰਾਂ ਚੱਲ ਰਹੀਆਂ ਸਨ ਕਿ ਦਿੱਲੀ ਵਿੱਚ ਵੱਡੀ ਗਿਣਤੀ ਦੇ ਅੰਦਰ ਨੌਜਵਾਨਾਂ ਦਾ ਇਕੱਠ ਲੱਖਾ ਸਿਧਾਣਾ ਵੱਲੋਂ ਹੀ ਕੀਤਾ ਗਿਆ ਸੀ  ਅਤੇ ਅੱਜ ਵੀ ਪੰਜਾਬ ਦਾ ਯੂਥ ਲੱਖਾ ਸਿਧਾਣਾ ਦੀ ਅਗਵਾਈ ਚਾਹੁੰਦਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਦੀਆਂ ਬੱਤੀ ਕਿਸਾਨ ਜਥੇਬੰਦੀਆਂ ਅਤੇ ਮੋਰਚੇ ਵੱਲੋਂ ਲੱਖਾ ਸਿਧਾਣਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ।

Share this Article
Leave a comment