ਚੀਨੀ ਲੈਬ ਵਿਚੋਂ ਫੈਲਿਆ ਕੋਰੋਨਾ ਵਾਇਰਸ: ਪੌਂਪੀਓ

TeamGlobalPunjab
2 Min Read

ਚੀਨ ਤੇ ਇਕ ਵਾਰ ਫਿਰ ਤੋਂ ਅਮਰੀਕਾ ਨੇ ਕੋਰੋਨਾ ਵਾਇਰਸ ਫੈਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਸਬੂਤ ਹੋਣ ਦੀ ਵੀ ਗੱਲ ਆਖੀ ਹੈ। ਬੇਸ਼ਕ ਇਸ ਸਬੰਧੀ ਮੀਡੀਆ ਦੇ ਸਾਹਮਣੇ ਸਬੂਤ ਪੇਸ਼ ਨਹੀਂ ਕੀਤੇ ਗਏ ਪਰ ਫਿਰ ਵੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸਪੱਸ਼ਟੀਕਰਨ ਦੇ ਦਿਤਾ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਲੈਬ ਤੋਂ ਹੀ ਫੈਲਿਆ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰਿਸਰਚ ਚੀਨ ਦੇ ਸ਼ਹਿਰ ਵੁਹਾਨ ਦੀ ਇਕ ਲੈਬ ਵਿਚ ਹੀ ਕੀਤੀ ਜਾਂਦੀ ਸੀ। ਉਧਰ ਚੀਨ ਨੇ ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਕਾਫੀ ਵੱਡਾ ਸਬੂਤ ਹੈ ਕਿ ਇਹ ਵਾਇਰਸ ਕਿਥੋਂ ਫੈਲਿਆ। ਉਹਨਾਂ ਕਿਹਾ ਲੈਬ ਤੋਂ ਫੈਲਣ ਵਾਲੇ ਇਸ ਵਾਇਰਸ ਸਬੰਧੀ ਉਹਨਾਂ ਕੋਲ ਕਾਫੀ ਜਿਆਦਾ ਸਬੂਤ ਮੌਜੂਦ ਹਨ। ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਸੀ ਪਰ ਇਸ ਸਬੰਧੀ ਉਹਨਾਂ ਨੇ ਵੀ ਕੋਈ ਸਬੂਤ ਨਹੀਂ ਪੇਸ਼ ਕੀਤਾ। ਕਾਬਿਲੇਗੌਰ ਹੈ ਕਿ ਹੁਣ ਤੱਕ ਚੀਨ ਤੇ ਹੀ ਇਸ ਵਾਇਰਸ ਨੂੰ ਫੈਲਾਉਣ ਦੇ ਗੰਭੀਰ ਇਲਜ਼ਾਮ ਲੱਗਦੇ ਆ ਰਹੇ ਹਨ ਪਰ ਇਸ ਸਬੰਧੀ ਹਾਲੇ ਤੱਕ ਸਬੂਤ ਕਿਸੇ ਵੀ ਦੇਸ਼ ਵੱਲੋਂ ਪੇਸ਼ ਨਹੀਂ ਕੀਤੇ ਗਏ। ਉਧਰ ਚੀਨ ਵੀ ਹਰ ਵਾਰ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦਾ ਆ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਚੀਨ ਵਿਚ ਹੀ ਸਭ ਤੋਂ ਪਹਿਲਾਂ ਇਹ ਵਾਇਰਸ ਫੈਲਿਆ ਸੀ ਜੋ ਕਿ ਇਸ ਵਾਇਰਸ ਦੀ ਮਾਰ ਤੋਂ ਬਾਹਰ ਵੀ ਆ ਚੁੱਕਾ ਹੈ ਅਤੇ ਅੱਜ ਦੂਜੇ ਮੁਲਕਾਂ ਵਿਚ ਮੈਡੀਕਲ ਦਾ ਲੋੜੀਂਦਾ ਸਮਾਨ ਵੇਚ ਰਿਹਾ ਹੈ ਅਤੇ ਪੈਸਾ ਕਮਾ ਰਿਹਾ ਹੈ।

Share this Article
Leave a comment