ਸਲਮਾਨ ਖਾਨ ਦੀ ‘ਟਾਈਗਰ 3’ ਫ਼ਿਲਮ ਐਡਵਾਂਸ ਬੁਕਿੰਗ ਦਾ ਬਣਾ ਸਕਦੀ ਹੈ ਰਿਕਾਰਡ

Rajneet Kaur
2 Min Read

ਨਿਊਜ਼ ਡੈਸਕ: ਸਲਮਾਨ ਖਾਨ ਦੀ ਮੋਸਟ ਵੇਟਿਡ ਫਿਲਮ ਟਾਈਗਰ 3 ਦੀਵਾਲੀ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਸਲਮਾਨ ਖਾਨ ਨੂੰ ਇਕ ਵਾਰ ਫਿਰ ਟਾਈਗਰ ਦੇ ਰੂਪ ‘ਚ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸਲਮਾਨ ਖਾਨ ਦੇ ਫੈਨ ਫਿਲਮ ਦੀਆਂ ਐਡਵਾਂਸ ਟਿਕਟ ਬੂਕਿੰਗ ਕਰਵਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਟਾਈਗਰ 3 ਫਿਲਮ ਪਹਿਲੇ ਦਿਨ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਐਡਵਾਂਸ ਬੁਕਿੰਗ ਦੇ ਮਾਮਲੇ ‘ਚ ਸਲਮਾਨ ਖਾਨ ਦੀ ਫਿਲਮ ਜਲਦ ਹੀ ਸ਼ਾਹਰੁਖ ਖਾਨ ਦੀ ਪਠਾਨ ਨੂੰ ਮਾਤ ਦੇਵੇਗੀ।

ਟਾਈਗਰ 3  ਨੇ ਨੈਸ਼ਨਲ ਮਲਟੀਪਲੈਕਸ ਚੇਨ ‘ਚ ਪਹਿਲੇ ਦਿਨ ਹੁਣ ਤੱਕ 44 ਹਜ਼ਾਰ 500 ਟਿਕਟਾਂ ਵੇਚੀਆਂ ਹਨ। ਜਿਸ ਵਿੱਚੋਂ ਪੀਵੀਆਰ ਆਈਨੌਕਸ ਦੀਆਂ 37 ਹਜ਼ਾਰ ਟਿਕਟਾਂ ਹਨ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਦੇ ਵੱਡੇ ਐਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖਦੇ ਹੋਏ, ਲੱਗਦਾ ਹੈ ਕਿ ਟਾਈਗਰ 3 ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡ ਤੋੜਨ ਜਾ ਰਹੀ ਹੈ।

ਟਾਈਗਰ 3 ਨੂੰ ਲੈ ਕੇ ਫਿਲਮ ਪ੍ਰਸ਼ੰਸਕਾਂ ‘ਚ ਜ਼ਬਰਦਸਤ ਕ੍ਰੇਜ਼ ਹੈ। YRF ਦੀ ਜਾਸੂਸੀ ਫਰੈਂਚਾਇਜ਼ੀ ਫਿਲਮ ਟਾਈਗਰ 3 ਵਿੱਚ, ਸਲਮਾਨ ਖਾਨ ਦੇ ਹਾਈ ਓਕਟੇਨ ਐਕਸ਼ਨ ਦੇ ਨਾਲ, ਕੈਟਰੀਨਾ ਵੀ ਬਹੁਤ ਲੜਾਈ ਅਤੇ ਸਟੰਟ ਸੀਨ ਕਰਦੀ ਨਜ਼ਰ ਆਵੇਗੀ। ਇੰਨਾ ਹੀ ਨਹੀਂ ਫਿਲਮ ‘ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ ਇਮਰਾਨ ਹਾਸ਼ਮੀ ਦਾ ਵਿਲੇਨ ਅਵਤਾਰ ਵੀ ਦੇਖਣ ਨੂੰ ਮਿਲੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment