ਲਾਕਡਾਊਨ ਤੋਂ ਬਾਅਦ ਭਾਰਤੀ ਰੇਲਵੇ 15 ਅਪ੍ਰੈਲ ਤੋਂ ਸ਼ੁਰੂ ਕਰ ਸਕਦੀ ਹੈ ਸੇਵਾਵਾਂ

TeamGlobalPunjab
1 Min Read

ਨਵੀਂ ਦਿੱਲੀ: 21 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਭਾਰਤੀ ਰੇਲਵੇ ਨੇ 15 ਅਪ੍ਰੈਲ ਤੋਂ ਆਪਣੀ ਸਾਰੀਆਂ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਹੈ। ਰਿਪੋਰਟਾਂ ਮੁਤਾਬਕ ਕਿਹਾ ਜਾ ਹਾ ਰਿਹਾ ਹੈ ਕਿ ਉਹ 15 ਅਪ੍ਰੈਲ ਤੋਂ ਆਪਣੀ ਡਿਊਟੀ ਜੁਆਇੰਨ ਕਰਨ ਲਈ ਤਿਆਰ ਹੋ ਜਾਣ।

ਹਾਲਾਂਕਿ ਰੇਲਵੇ, ਟਰੇਨਾਂ ਦਾ ਉਪਰੇਟਿੰਗ ਸਰਕਾਰ ਤੋਂ ਹਰੀ ਝੰਡੀ ਤੋਂ ਬਾਅਦ ਹੀ ਸ਼ੁਰੂ ਕਰੇਗੀ, ਜਿਨ੍ਹਾਂ ਨੇ ਇਸ ਮੁੱਦੇ ‘ਤੇ ਮੰਤਰੀਆਂ ਦੇ ਸਮੂਹ ਦਾ ਗਠਨ ਕੀਤਾ ਹੈ।

ਰੇਲਵੇ ਨੇ ਸਾਰੇ ਰੇਲ ਜੋਨ ਨੂੰ ਟਰੇਨ ਚਲਾਉਣ ਲਈ ਟਾਈਮਟੇਬਲ ਭੇਜ ਦਿੱਤਾ ਹੈ। ਰੇਲਵੇ ਨੇ ਇਸ ਦੀ ਯੋਜਨਾ ਸਾਰੇ ਰੇਲ ਜੋਨਾਂ ਨੂੰ ਜਾਰੀ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਸਾਰੇ 17 ਰੇਲਵੇ ਜੋਨ ਨੂੰ ਆਪਣੀ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਲਈ ਸੰਦੇਸ਼ ਭੇਜ ਦਿੱਤੇ ਗਏ ਹਨ।

15 ਅਪ੍ਰੈਲ ਦੀ ਟਰੇਨਾਂ ਦੀ ਲਿਸਟ ਮੁਤਾਬਿਕ ਲਗਪਗ 80 ਫੀਸਦੀ ਟਰੇਨਾਂ ਦੇ ਚੱਲਣ ਦੀ ਉਮੀਦ ਹੈ, ਜਿਸ ‘ਚ ਰਾਜਧਾਨੀ, ਸ਼ਾਤਾਬਦੀ, ਦੁਰੰਤੋ ਟਰੇਨਾਂ ਸ਼ਾਮਲ ਹਨ। ਲੋਕਲ ਟਰੇਨਾਂ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰੇਲਵੇ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰ ਸਕਦਾ ਹੈ ਤੇ ਉਹ ਸਰਕਾਰ ਵੱਲੋਂ ਸਲਾਹ ਮੁਤਾਬਿਕ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਤਿਆਰ ਹੈ।

- Advertisement -

Share this Article
Leave a comment