ਪੰਜਾਬ ‘ਚ ਕੋਰੋਨਾ ਦੇ 23 ਮਾਮਲੇ ਪਾਜ਼ਿਟਿਵ, ਨਵਾਂਸ਼ਹਿਰ ਦੇ ਬਲਦੇਵ ਸਿੰਘ ਦਾ ਪੋਤਾ ਵੀ ਆਇਆ ਲਪੇਟ ‘ਚ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਤੱਕ ਕੋਰੋਨਾ ਦੇ 23 ਪਾਜ਼ਿਟਿਵ ਮਾਮਲੇ ਰਹੇ। ਉੱਥੇ ਹੀ ਲਾਕਡਾਊਨ ਬੇਅਸਰ ਰਹਿਣ ਤੋਂ ਬਾਅਦ ਸੂਬੇ ਵਿੱਚ ਪੂਰਨ ਕਰਫਿਊ ਲਗਾ ਦਿੱਤਾ ਗਿਆ। ਸੋਮਵਾਰ ਨੂੰ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਸੂਬੇ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਸੋਮਵਾਰ ਤੱਕ ਸੂਬੇ ਵਿੱਚ 251 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਜਿਨ੍ਹਾਂ ‘ਚੋਂ 183 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 45 ਸੈਂਪਲਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।

ਸੋਮਵਾਰ ਨੂੰ ਜਿਹੜੇ ਦੋ ਨਵੇਂ ਮਾਮਲੇ ਸਾਹਮਣੇ ਆਏ ਉਨ੍ਹਾਂ ‘ਚੋਂ ਇੱਕ ਨਵਾਂਸ਼ਹਿਰ ਵਿੱਚ ਕੋਰੋਨਾ ਕਾਰਨ ਮਾਰੇ ਗਏ ਵਿਅਕਤੀ ਦਾ ਪੋਤਾ ਹੈ। ਦੂਜਾ ਮਾਮਲਾ ਮੁਹਾਲੀ ਦਾ ਹੈ ਜਿਸ ਵਿੱਚ ਪਹਿਲਾਂ ਤੋਂ ਕੋਰੋਨਾ ਪੀੜਤ ਦੀ ਮਕਾਨ ਮਾਲਕਣ ਪਾਜ਼ਿਟਿਵ ਪਾਈ ਗਈ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਪੀੜਤਾਂ ਦੇ ਪਰਿਵਾਰ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਸਟੇਟ ਕੰਟਰੋਲ ਰੂਮ ਦੇ ਮੁਤਾਬਕ  ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਸੂਬੇ ਚ ਕੋਰੋਨਾ ਨਾਲ ਸੰਕ੍ਰਮਿਤ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। 22 ਜਿਲੀਆਂ ‘ਚੋਂ ਹੁਣ ਤੱਕ 18 ਜਿਲ੍ਹੇ ਕੋਰੋਨਾ ਦੀ ਤੋਂ ਬਚੇ ਹੋਏ ਹਨ ।

Share this Article
Leave a comment