ਨਿਊਜ਼ ਡੈਸਕ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਅਤੇ ਸਾਬਕਾ ਅਦਾਕਾਰਾ ਸੋਮੀ ਅਲੀ ਨੇ ਹਾਲ ਹੀ ਵਿੱਚ Reddit ‘ਤੇ ਆਪਣੇ ਆਸਕ ਮੀ ਐਨੀਥਿੰਗ (AMA) ਸੈਸ਼ਨ ਦੌਰਾਨ ਹਿੰਦੀ ਫਿਲਮ ਇੰਡਸਟਰੀ ਨਾਲ ਸਬੰਧਤ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ।
ਉਸਨੇ ਇਹ ਵੀ ਦਾਅਵਾ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਪੋਸਟਮਾਰਟਮ ਰਿਪੋਰਟ ਨੇ ਸਿੱਟਾ ਕੱਢਿਆ ਕਿ ਅਦਾਕਾਰ ਨੇ ਖੁਦਕੁਸ਼ੀ ਕੀਤੀ ਹੈ। ਅਦਾਕਾਰਾ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿੱਚ ਜਸਟਿਸ ਫਾਰ ਸੁਸ਼ਾਂਤ ਹੈਸ਼ਟੈਗ ਟ੍ਰੈਂਡ ਕਰਨ ਲੱਗਿਆ ਹੈ।
ਸੋਮੀ ਅਲੀ ਦਾ ਵੱਡਾ ਦਾਅਵਾ
ਏਐਮਏ ਸੈਸ਼ਨ ਦੌਰਾਨ ਸੋਮੀ ਨੂੰ ਪੁੱਛਿਆ ਗਿਆ, “ਸੁਸ਼ਾਂਤ ਸਿੰਘ ਮਾਮਲੇ ਬਾਰੇ ਤੁਸੀਂ ਕੀ ਸੋਚਦੇ ਹੋ? ਜਿਸ ਤਰ੍ਹਾਂ ਬਾਲੀਵੁੱਡ ਨੇ ਉਸ ਨੂੰ ਘੇਰ ਲਿਆ ਹੈ, ਉਹ ਸੱਚਮੁੱਚ ਨਿਰਾਸ਼ਾਜਨਕ ਹੈ।” ਇਸ ‘ਤੇ ਸੋਮੀ ਨੇ ਜਵਾਬ ਦਿੱਤਾ, “ਉਸ ਦਾ ਕਤਲ ਕੀਤਾ ਗਿਆ ਸੀ ਅਤੇ ਇਸ ਨੂੰ ਖੁਦਕੁਸ਼ੀ ਵਰਗਾ ਬਣਾਉਣ ਲਈ ਬਦਲਿਆ ਗਿਆ ਸੀ। ਏਮਜ਼ ਦੇ ਡਾਕਟਰ ਸੁਧੀਰ ਗੁਪਤਾ ਨੂੰ ਪੁੱਛੋ ਕਿ ਉਸ ਦੀ ਪੋਸਟਮਾਰਟਮ ਰਿਪੋਰਟ ਨੂੰ ਬਦਲਿਆ। ਕਿਉਂ?”
ਸੋਮੀ ਦੇ ਜਵਾਬ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਗਏ ਹਨ। ਇੱਕ ਹੋਰ Reddit ਉਪਭੋਗਤਾ ਨੇ ਸੋਮੀ ਨੂੰ ਪੁੱਛਿਆ, “ਤੁਸੀਂ ਆਪਣੇ ਪਿਛਲੇ ਰਿਸ਼ਤੇ ਦੀ ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਹੋ? ਤੁਸੀਂ ਆਪਣੀ ਜ਼ਿੰਦਗੀ ਦੇ ਇਸ ਪੜਾਅ ‘ਤੇ ਕਿਸ ਨਿਆਂ ਦੀ ਉਮੀਦ ਕਰ ਰਹੇ ਹੋ?” ਇਸ ‘ਤੇ ਅਦਾਕਾਰਾ ਨੇ ਜਵਾਬ ਦਿੱਤਾ, “ਸੁਸ਼ਾਂਤ ਸਿੰਘ ਰਾਜਪੂਤ, ਜੀਆ ਖਾਨ ਅਤੇ ਹੋਰਾਂ ਲਈ ਇਨਸਾਫ ਦੀ ਲੋੜ ਹੈ। ਰਵਿੰਦਰ ਪਾਟਿਲ ਦਾ ਕੀ ਖਿਆਲ ਹੈ? ਗੂਗਲ ‘ਤੇ ਦੇਖੋ ਕਿ ਉਨ੍ਹਾਂ ਨਾਲ ਕੀ ਹੋਇਆ।”
ਦੱਸ ਦੇਈਏ ਕਿ ਅਦਾਕਾਰ ਦੀ ਮੌਤ ਦੇ ਮਾਮਲੇ ‘ਚ ਗਠਿਤ ਏਮਜ਼ ਫੋਰੈਂਸਿਕ ਮੈਡੀਕਲ ਬੋਰਡ ਦੇ ਚੇਅਰਮੈਨ ਡਾਕਟਰ ਸੁਧੀਰ ਗੁਪਤਾ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਲਾਸ਼ ‘ਤੇ ਫਾਂਸੀ ਤੋਂ ਇਲਾਵਾ ਕੋਈ ਨਿਸ਼ਾਨ ਨਹੀਂ ਸੀ। ਉਨ੍ਹਾਂ ਕਿਹਾ, “ਮ੍ਰਿਤਕ ਦੇ ਸਰੀਰ ਅਤੇ ਕੱਪੜਿਆਂ ‘ਤੇ ਖਿੱਚ ਧੂਹ ਵਰਗੇ ਕੋਈ ਨਿਸ਼ਾਨ ਨਹੀਂ ਸਨ। ਇਹ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਦਾ ਮਾਮਲਾ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।