Breaking News

ਵਿਸ਼ਵ ਨ੍ਰਿਤ ਦਿਵਸ – ਕਲਾ ਅਤੇ ਸਰੀਰਕ ਕਸਰਤ ਦਾ ਸੁਮੇਲ (International Dance Day)

-ਅਵਤਾਰ ਸਿੰਘ

ਨਾਚ/ ਡਾਂਸ ਦਿਵਸ: ਡਾਂਸ ਦਾ ਜਨਮ ਮਨੁੱਖ ਦੀ ਉਤਪਤੀ ਨਾਲ ਹੀ ਹੋਇਆ ਮੰਨਿਆ ਗਿਆ ਹੈ ਕਿਉਂਕਿ ਡਾਂਸ ਮਨੁੱਖ ਦੇ ਜਜਬਿਆਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਮੰਨਿਆ ਗਿਆ ਹੈ।

ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ,ਪੈਰਾਂ, ਬਾਹਵਾਂ ਤੇ ਸਿਰ ਆਦਿ ਸਰੀਰਕ ਅੰਗਾਂ ਨੂੰ ਹਿਲਾ ਜੁਲਾ ਕੇ ਕੁਝ ਮੁਦਰਾਵਾਂ ਰਾਂਹੀ ਬਾਹਰੀ ਪ੍ਰਗਟਾ ਦਾ ਰੂਪ ਦਿੱਤਾ ਹੈ ਜਿਸ ਤੋਂ ਨਾਚ ਦਾ ਜਨਮ ਹੋਇਆ।

ਇਹ ਦਿਨ ਯੂਨੈਸਕੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਡਾਂਸ ਕੌਂਸਲ ਵਲੋਂ ਹਰ ਸਾਲ 29 ਅਪ੍ਰੈਲ ਨੂੰ 1982 ਤੋਂ ਮਨਾਇਆ ਜਾ ਰਿਹਾ। ਇਹ ਫਰੈਂਚ ਡਾਂਸਰ ਬੈਲੇ ਮਾਸਟਰ ਜੀਨ ਜਿਗਰ ਨੋਵੇਰੇ ਦੇ ਜਨਮ ਦਿਨ 29 ਅਪ੍ਰੈਲ 1727 ਨੂੰ ਸਮਰਪਿਤ ਹੈ।

ਇਹ ਦਿਨ ਮਨਾਉਣ ਦਾ ਮਕਸਦ ਡਾਂਸ ਦੀ ਕਲਾ ਵਲ ਲੋਕਾਂ ਦਾ ਧਿਆਨ ਦਿਵਾਉਣਾ ਹੈ। ਵਿਸ਼ਵ ਪਧਰ ਉਤੇ ਲੋਕ ਨਾਚ ਅਲਗ ਅਲਗ ਖਿਤੇ ਨਾਲ ਵਖ ਵਖ ਵੰਨਗੀਆਂ ਹਨ।ਮੌਜੂਦਾ ਸਮੇਂ ਡਿਸਕੋ, ਥੈਲੇ, ਫਰੀ ਸਟਾਈਲ, ਪੋਗੋ, ਕਲਾਸੀਕਲ, ਹਿਪ ਹੋਪ,ਸਵਿੰਗ ਅਤੇ ਸਾਲਸਾ ਆਦਿ ਹੋਂਦ ਵਿਚ ਆਈਆਂ।

ਟੀ ਵੀ ਤੇ ਡਾਂਸ ਦੇ ਬਹੁਤ ਸਾਰੇ ਪ੍ਰੋਗਰਾਮ ਵਿਖਾਏ ਜਾਂਦੇ ਹਨ। ਜਿਥੇ ਡਾਂਸਰਾਂ ਨੂੰ ਪ੍ਸਿਧੀ ਮਿਲਦੀ ਹੈ ਉਥੇ ਰੋਜਗਾਰ ਦੀ ਪ੍ਰਾਪਤੀ ਵੀ ਹੈ। ਹੁਣ ਤਾਂ ਵਿਦਿਅਕ ਅਦਾਰਿਆਂ ਵਿਚ ਡਾਂਸ ਮੁਕਾਬਲੇ ਕਰਵਾਏ ਜਾਂਦੇ ਹਨ।ਛੋਟੇ ਛੋਟੇ ਬੱਚੇ ਘਰਾਂ ਤੇ ਖੁਸ਼ੀਆਂ ਦੇ ਪ੍ਰੋਗਰਾਮਾਂ ਵਿਚ ਡਾਂਸ ਕਰਦੇ ਹਨ।

ਦਿਮਾਗ਼ ਸਾਰੇ ਰੀੜ੍ਹ ਦੀ ਹੱਡੀ ਵਾਲੇ ਅਤੇ ਬਹੁਤੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਵਿੱਚ ਨਸ ਪ੍ਰਬੰਧ ਦਾ ਕੇਂਦਰ ਹੁੰਦਾ ਹੈ – ਸਿਰਫ਼ ਕੁਝ ਬਿਨਰੀੜ੍ਹੇ ਜੀਵ ਜਿਵੇਂ ਕਿ ਸਪੰਜ, ਜੈਲੀਫ਼ਿਸ਼, ਸਮੁੰਦਰੀ ਤਤੀਰ੍ਹੀ ਅਤੇ ਤਾਰਾ ਮੱਛੀ ਆਦਿ ਵਿੱਚ ਹੀ ਦਿਮਾਗ਼ ਨਹੀਂ ਹੁੰਦਾ ਭਾਵੇਂ ਇਹਨਾਂ ਵਿੱਚ ਖਿੱਲਰਵਾਂ ਨਸ-ਪ੍ਰਬੰਧ ਹੁੰਦਾ ਹੈ।

ਇਹ ਸਿਰ ਵਿੱਚ ਮੂਲ ਸੰਵੇਦਨਾਵਾਂ ਜਿਵੇਂ ਕਿ ਨਿਗ੍ਹਾ, ਸੁਆਦ, ਛੋਹ, ਸੁਣਵਾਈ ਅਤੇ ਗੰਧ ਆਦਿ ਦੇ ਅੰਗਾਂ ਕੋਲ ਸਥਿਤ ਹੁੰਦਾ ਹੈ। ਕਿਸੇ ਰੀੜ੍ਹਦਾਰ ਜੀਵ ਦਾ ਦਿਮਾਗ਼ ਉਹਦੇ ਸਰੀਰ ਦਾ ਸਭ ਤੋਂ ਜਟਿਲ ਅੰਗ ਹੁੰਦਾ ਹੈ।

ਕੈਂਬਰਿਜ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਮੁਤਾਬਕ ਮਨੁੱਖੀ ਦਿਮਾਗ ਲਗਾਤਾਰ ਸੁੰਗੜ ਰਿਹਾ ਹੈ। ਆਪਣੇ ਪੁਰਖਿਆਂ ਦੇ ਮੁਕਾਬਲੇ ਅੱਜ ਦੇ ਮਨੁੱਖ ਦਾ ਦਿਮਾਗ 10 ਗੁਣਾ ਛੋਟਾ ਹੋ ਗਿਆ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਪਿਛਲੇ 10 ਕੁ ਹਜ਼ਾਰ ਸਾਲਾਂ ਵਿੱਚ ਸਪੱਸ਼ਟ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ। ਪੱਥਰ ਯੁੱਗ ਤੋਂ ਵੀ ਪਹਿਲਾਂ ਮਨੁੱਖੀ ਦਿਮਾਗ ਦੇ ਮਿਲੇ ਪਥਰਾਟ (ਫਾਸਿਲਜ਼) ਦੀ ਖੋਜ ਤੋਂ ਬਾਅਦ ਇਹ ਦਾਅਵੇ ਹੋਰ ਵੀ ਪੁਖ਼ਤਾ ਹੋਏ ਹਨ।

ਮਨੁੱਖ ਦੇ ਜੁੱਸੇ ਅਤੇ ਉਸ ਦੇ ਦਿਮਾਗ ਦੇ ਆਕਾਰ ਦੇ ਲਗਾਤਾਰ ਛੋਟੇ ਹੋਣ ਦੇ ਠੋਸ ਕਾਰਨ ਹਨ। ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਪੇਟ ਦੀ ਭੁੱਖ ਮਿਟਾਉਣ ਲਈ ਆਪਣਾ ਸ਼ਿਕਾਰ ਖੁਦ ਕਰਿਆ ਕਰਦਾ ਸੀ।

ਮੌਤ ਦਰ ਵੀ ਵੱਧ ਸੀ ਜਿਸ ਕਰਕੇ ਸਿਰਫ਼ ਰਿਸ਼ਟ-ਪੁਸ਼ਟ ਹੀ ਬਚਦੇ ਸਨ। ਨਰੋਏ ਜਿਸਮਾਂ ਵਿੱਚ ਨਰੋਏ ਦਿਲ-ਦਿਮਾਗ ਹੁੰਦੇ ਸਨ। ਖੁਰਾਕਾਂ ਸੀਮਤ ਹੋਣ ‘ਤੇ ਕਸਰਤ ਦੀ ਘਾਟ ਕਾਰਨ ਮਨੁੱਖਾ ਨਸਲ ਬੌਣੇਪਣ ਦੇ ਰਾਹ ਤੁਰ ਪਈ ਹੈ।

ਸ਼ਹਿਰੀਕਰਨ ਨੇ ਵੀ ਮਨੁੱਖ ਦੇ ਦਿਲ ਤੇ ਦਿਮਾਗ ’ਤੇ ਉਲਟ ਅਸਰ ਪਾਇਆ ਹੈ। ਮਨੁੱਖੀ ਦਿਮਾਗ ਦੇ ਲਗਾਤਾਰ ਸੁੰਗੜਣ ਦੀ ਖੋਜ, ਅਫ਼ਰੀਕਾ, ਯੂਰਪ ਅਤੇ ਏਸ਼ੀਆ ਵਿੱਚ ਮਿਲੇ ਮਾਨਵੀ ਪਥਰਾਟ (ਫਾਸਿਲਜ਼) ਦੇ ਅਧਿਐਨ ਤੋਂ ਸਾਹਮਣੇ ਆਈ ਹੈ। ਮਾਨਵੀ ਵਿਕਾਸ ਦੇ ਮਾਹਿਰ ਡਾ.ਮਾਰਟਾ ਲਾਹਰ ਅਨੁਸਾਰ ਸਭ ਤੋਂ ਪੁਰਾਣੇ ਮਾਨਵੀ ਫਾਸਿਲਜ਼ ਦੋ ਲੱਖ ਸਾਲ ਪੁਰਾਣੇ ਹਨ ਜਦੋਂਕਿ ਇਸਰਾਈਲੀ ਗੁਫ਼ਾਵਾਂ ਵਿੱਚੋਂ ਮਿਲੇ ਪਥਾਰਟ 1.20 ਲੱਖ ਸਾਲ ਪੁਰਾਣੇ ਹਨ, ਜਿਸ ਤੋਂ ਸਪਸ਼ਟ ਹੈ ਕਿ ਅੱਜ ਦੇ ਮੁਕਾਬਲੇ ਆਦਿ ਮਨੁੱਖ ਦੇ ਦਿਮਾਗ ਦਾ ਆਕਾਰ ਕਾਫ਼ੀ ਵੱਡਾ ਸੀ।

ਖੋਜ ਤੋਂ ਮਨੁੱਖ ਦੇ ਪੁਰਖ਼ਿਆਂ ਦਾ ਲੰਮ-ਸੁਲੰਮੇ ਤੇ ਪੱਠੇਦਾਰ ਸਰੀਰਾਂ ਦੇ ਮਾਲਕ ਹੋਣ ਦਾ ਵੀ ਪਤਾ ਲੱਗਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਨੇ ਉਦੋਂ ਤੋਂ ਸੁੰਗੜਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਸ਼ਿਕਾਰ ਛੱਡ ਕੇ ਇੱਕੋ ਥਾਏਂ ਬੈਠ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਆਹਾਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਆ ਗਈ। ਵੀਹ ਹਜ਼ਾਰ ਸਾਲ ਪਹਿਲਾਂ ਮਨੁੱਖੀ ਦਿਮਾਗ 1500 ਘਣ ਸੈਂਟੀਮੀਟਰ ਸੀ ਜਦੋਂਕਿ ਅਜੋਕੇ ਮਨੁੱਖ ਦੇ ਦਿਮਾਗ ਦਾ ਔਸਤਨ ਆਕਾਰ ਕੇਵਲ 1380 ਘਣ ਸੈਂਟੀਮੀਟਰ ਰਹਿ ਗਿਆ ਹੈ।

Check Also

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਚੰਡੀਗੜ੍ਹ: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ “ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ” ਨੂੰ ਦੇਖਣ …

Leave a Reply

Your email address will not be published. Required fields are marked *