ਮੰਦਿਰਾ ਬੇਦੀ  ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

TeamGlobalPunjab
1 Min Read

ਮੁੰਬਈ: ਮੰਦਿਰਾ ਬੇਦੀ  ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਰਾਜ ਨੇ ਬਤੌਰ ਅਭਿਨੇਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਆਪਣੇ ਕਰੀਅਰ ਦੀਆਂ ਤਿੰਨ ਫਿਲਮਾਂ, ‘ਪਿਆਰ ਮੇਂ ਕਭੀ ਕਭੀ’, ‘ਸ਼ਾਦੀ ਕਾ ਲੱਡੂ’ ਅਤੇ ‘ਐਂਥਨੀ ਕੌਨ ਹੈ’ ਦਾ ਨਿਰਦੇਸ਼ਨ ਵੀ ਕੀਤਾ ਹੈ।

ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ 4.30 ਵਜੇ ਹੋਇਆ। ਰਾਜ ਕੌਸ਼ਲ ਦੇ ਦੇਹਾਂਤ ‘ਤੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸੋਗ ਪ੍ਰਗਟਾਇਆ ਹੈ।ਇਹ ਜਾਣਕਾਰੀ ਸੈਲੀਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲ (Raj Kaushal Passes Away) ਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਅਸੀਂ ਸਾਰੇ ਸਦਮੇ ‘ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।’

ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਹੋਈ ਸੀ।ਮੰਦਿਰਾ ਆਡੀਸ਼ਨ ਲਈ ਉਥੇ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਇਥੋਂ ਹੀ ਦੋਵਾਂ ਦਾ ਪਿਆਰ ਸ਼ੁਰੂ ਹੋਇਆ। ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਵਿਆਹ ਕਰਵਾਇਆ ਸੀ। ਦੋਵਾਂ ਇੱਕ ਪੁੱਤਰ ਵੀਰ ਹੈ ਅਤੇ ਦੂਜੀ ਸੰਤਾਨ ਤਾਰਾ ਉਹਨਾਂ ਨੇ ਗੋਦ ਲਈ ਹੋਈ ਹੈ।

- Advertisement -

Share this Article
Leave a comment