ਸਲਮਾਨ ਖਾਨ ਦੇ ਬੰਗਲੇ ‘ਤੇ ਕ੍ਰਾਈਮ ਬਰਾਂਚ ਦਾ ਛਾਪਾ, 29 ਸਾਲ ਤੋਂ ਵਾਂਟਿਡ ਮੁਲਜ਼ਮ ਗ੍ਰਿਫਤਾਰ

TeamGlobalPunjab
2 Min Read

ਮੁੰਬਈ: ਮੰਬਈ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਬਾਲੀਵੁਡ ਅਦਾਕਾਰ ਸਲਮਾਨ ਖਾਨ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ। ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਸਲਮਾਨ ਖਾਨ ਦੇ ਬੰਗਲੇ ਤੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਿਛਲੇ 29 ਸਾਲ ਤੋਂ ਮੁੰਬਈ ਪੁਲਿਸ ਨੂੰ ਤਲਾਸ਼ ਸੀ। ਇੱਕ ਪੁਲਿਸ ਅਧਿਕਾਰੀ ਅਨੁਸਾਰ ਰਾਣਾ ਸਮੇਤ ਕੁੱਝ ਹੋਰ ਲੋਕ ਚੋਰੀ ਦੇ ਮਾਮਲੇ ‘ਚ ਸ਼ਾਮਲ ਸਨ ਜਿਨ੍ਹਾਂ ਨੂੰ 1990 ‘ਚ ਹਿਰਾਸਤ ਵਿੱਚ ਲਿਆ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਬੰਗਲੇ ਦੇ ਕੇਅਰ ਟੇਕਰ ਦੇ ਤੌਰ ‘ਤੇ ਉੱਥੇ ਰਹਿ ਰਿਹਾ ਸੀ ਤੇ ਪਿਛਲੇ 15 ਸਾਲਾਂ ਤੋਂ ਬੰਗਲੇ ਦੀ ਦੇਖਭਾਲ ਕਰ ਰਿਹਾ ਸੀ। ਮੁੰਬਈ ਪੁਲਿਸ ਅਨੁਸਾਰ ਇਹ ਵਿਅਕਤੀ ਵਾਂਟਿਡ ਮੁਲਜ਼ਮ ਹੈ। ਸਲਮਾਨ ਖਾਨ ਦੇ ਗੋਰਾਈ ਸਥਿਤ ਬੰਗਲੇ ਤੋਂ ਗਿਰਫਤਾਰ ਕੀਤੇ ਗਏ 62 ਸਾਲਾ ਵਿਅਕਤੀ ਦਾ ਨਾਮ ਸ਼ਕਤੀ ਸਿੱਧੇਸ਼ਵਰ ਰਾਣਾ ਹੈ। ਇਸ ‘ਤੇ ਜਬਰੀ ਚੋਰੀ ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਸੀ ਅਤੇ ਇਸ ਮਾਮਲੇ ‘ਚ ਇਸਨੂੰ ਜੇਲ੍ਹ ਹੋ ਗਈ ਸੀ ਪਰ ਜ਼ਮਾਨਤ ‘ਤੇ ਛੁੱਟਣ ਤੋਂ ਬਾਅਦ ਹੀ ਇਹ ਫਰਾਰ ਸੀ। ਮੁੰਬਈ ਪੁਲਿਸ ਨੂੰ ਜਿਵੇਂ ਹੀ ਇਸ ਗੱਲ ਦੀ ਗੁਪਤ ਸੂਚਨਾ ਮਿਲੀ ਉਨ੍ਹਾਂ ਨੇ ਤੁਰੰਤ ਯੋਜਨਾ ਬਣਾਕੇ ਬੁੱਧਵਾਰ ਸ਼ਾਮ ਸਲਮਾਨ ਖਾਨ ਦੇ ਬੰਗਲੇ ਉੱਤੇ ਅਚਾਨਕ ਹੱਲਾ ਬੋਲ ਦਿੱਤਾ ਤੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਦੀ ਇੱਕ ਬੈਠਕ ‘ਚ ਰੁਕੇ ਹੋਏ ਗੈਰ ਜ਼ਮਾਨਤੀ ਵਾਰੰਟ ਦੇ ਮਾਮਲਿਆਂ ‘ਚ ਚਰਚਾ ਕੀਤੀ ਗਈ ਸੀ। ਇਸ ਦੌਰਾਨ ਕਰਾਈਮ ਬ੍ਰਾਂਚ ਦੀ ਯੂਨਿਟ 4 ‘ਚ ਇੰਸਪੈਕਟਰ ਨਿਨਾਦ ਸਾਵੰਦ ਸਿੱਧੇਸ਼ਵਰ ਰਾਣਾ ਦੇ ਕੇਸ ਉੱਤੇ ਜਾਂਚ ਕਰ ਰਹੇ ਸਨ। ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪਤਾ ਚਲਾ ਕਿ ਉਹ ਗੋਰਈ ਬੀਚ ਦੇ ਨੇੜ੍ਹੇ ਕਿਤੇ ਰਹਿ ਰਿਹਾ ਹੈ ਤੇ ਸਲਮਾਨ ਖਾਨ ਦੇ ਬੰਗਲੇ ‘ਚ ਕੰਮ ਕਰ ਰਿਹਾ ਹੈ, ਇਸ ਆਧਾਰ ‘ਤੇ ਪੁਲਿਸ ਟੀਮ ਨੇ ਉੱਥੇ ਛਾਪਾ ਮਾਰਿਆ। ਦੱਸ ਦੇਈਏ ਇਹ ਵਿਅਕਤੀ ਉੱਥੇ ਪਿਛਲੇ 15 ਸਾਲਾਂ ਤੋਂ ਕੰਮ ਕਰ ਰਿਹਾ ਹੈ। ਰਾਣਾ ਦੇ ਖਿਲਾਫ ਆਈਪੀਸੀ ਦੀ ਧਾਰਾ 452 , 394 ਤੇ 397 ਦੇ ਤਹਿਤ ਮਾਮਲਾ ਦਰਜ ਹੈ ।

Share this Article
Leave a comment