ਛੋਟੇ ਪਰਦੇ ‘ਤੇ ਸਲਮਾਨ ਖਾਨ ਸਟਾਰਰ ਸ਼ੋਅ ਬਿੱਗ ਬਾਸ 13 ਲਗਾਤਾਰ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਬਿੱਗ ਬਾਸ ਦੇ ਸੁਰਖੀਆਂ ‘ਚ ਰਹਿਣ ਦੀ ਵਜ੍ਹਾ ਕਦੇ ਘਰ ਦੇ ਮੈਬਰਾਂ ਦੀ ਲੜ੍ਹਾਈ ਹੁੰਦੀ ਹੈ ਤਾਂ ਕਦੇ ਕੰਟੈਸਟੈਂਟਸ ਦੇ ਵਿੱਚ ਦਿਸਦਾ ਰੁਮਾਂਸ। ਉੱਥੇ ਹੀ ਸਲਮਾਨ ਖਾਨ ਵੀ ਆਪਣੇ ਮਜ਼ਾਕ ਤੇ ਗ਼ੁੱਸੇ ਨਾਲ ਲੋਕਾਂ ਦਾ ਧਿਆਨ ਖਿੱਚ ਲੈਂਦੇ ਹਨ ਪਰ ਹੁਣ ਸਲਮਾਨ ਖਾਨ ਦੇ ਫੈਨਸ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਬੇਸ਼ੱਕ ਉਨ੍ਹਾਂ ਨੂੰ ਪਸੰਦ ਨਹੀਂ ਆਵੇਗੀ।
ਦਰਅਸਲ ਹਾਲ ਹੀ ਵਿੱਚ ਇਹ ਖਬਰ ਸਾਹਮਣੇ ਆਈ ਸੀ ਕਿ ਬਿੱਗ ਬਾਸ ਦੇ ਇਸ ਸੀਜ਼ਨ ਨੂੰ ਲਗਭਗ ਪੰਜ ਹਫਤੇ ਤੱਕ ਅੱਗੇ ਵਧਾਇਆ ਜਾ ਸਕਦਾ ਹੈ। ਇਸ ਖਬਰ ਨਾਲ ਬਿੱਗ ਬਾਸ ਨੂੰ ਪਿਆਰ ਕਰਨ ਵਾਲਿਆਂ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਇਸ ਦੇ ਚਲਦਿਆਂ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਖਾਨ ਵਧਾਏ ਗਏ ਸਮੇਂ ਦਾ ਹਿੱਸਾ ਨਹੀਂ ਹੋਣਗੇ।
- Advertisement -
ਇੱਕ ਰਿਪੋਰਟ ਦੇ ਮੁਤਾਬਕ ਸਲਮਾਨ ਖਾਨ ਆਪਣੇ ਆਉਣ ਵਾਲੀ ਫਿਲਮ ‘ਰਾਧੇ- ਯੁਅਰ ਮੋਸਟ ਵਾਂਟਿਡ ਭਾਈ’ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਫਿਲਮ ਦੇ ਕਈ ਹਿੱਸੇ ਵਿਦੇਸ਼ਾਂ ਵਿੱਚ ਸ਼ੂਟ ਹੋਣੇ ਹਨ ਤੇ ਉਸਦੀ ਤਿਆਰੀਆਂ ਵੀ ਪੂਰੀ ਹੋ ਚੁੱਕੀਆਂ ਹਨ। ਉੱਥੇ ਹੀ ਸਿਰਫ ਸਲਮਾਨ ਹੀ ਨਹੀਂ ਸਗੋਂ ਬਾਕੀ ਸਟਾਰਕਾਸਟ ਦੀ ਵੀ ਡੇਟਸ ਫਿਕਸ ਹੋ ਚੁੱਕੀਆਂ ਹਨ।
ਦੱਸ ਦੇਈਏ ਕਿ ਬਿੱਗ ਬਾਸ 13 ਨੂੰ ਅੱਗੇ ਵਧਾਉਣ ਦਾ ਫੈਸਲਾ ਇੱਕ ਦਮ ਲਿਆ ਗਿਆ ਹੈ। ਜਿਸ ਦੇ ਚਲਦੇ ਸਲਮਾਨ ਖਾਨ ਦੇ ਕੋਲ ਵੀ ਡੇਟਸ ਦਾ ਪੰਗਾ ਹੋ ਗਿਆ ਹੈ। ਜਿਸ ਦੇ ਚਲਦਿਆਂ ਸਲਮਾਨ ਨੇ ਬਿੱਗ ਬਾਸ ਦੇ ਵਧੇ ਹੋਏ ਸਮੇਂ ਨੂੰ ਆਪਣੀ ਡੇਟਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਹਾਲੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਲਮਾਨ ਵਧੇ ਹੋਏ ਬਿੱਗ ਬਾਸ 13 ਵਿੱਚ ਨਜ਼ਰ ਨਹੀਂ ਆਉਣਗੇ ।