ਅਮਰੀਕੀ ਮਾਹਰਾਂ ਅਨੁਸਾਰ ਅਪ੍ਰੈਲ ਤੋਂ ਜੁਲਾਈ ਤੱਕ ਦਾ ਸਮਾਂ ਟੀਕਾਕਰਨ ਲਈ ਬਹੁਤ ਮਹੱਤਵਪੂਰਨ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ‘ਚ ਲਗਭਗ ਇੱਕ ਸਾਲ ਬਿਤਾ ਚੁੱਕੀ ਦੁਨੀਆ ਹੁਣ ਕੋਰੋਨਾ ਵੈਕਸੀਨ ਦੀ ਉਡੀਕ ਕਰ ਰਹੀ ਹੈ। ਵਾਇਰਲ ਰੋਗਾਂ ਦੇ ਮਾਹਰ ਐਂਥਨੀ ਫੌਸੀ ਨੇ ਕਿਹਾ ਹੈ ਕਿ ਜੇ ਦੇਸ਼ ‘ਚ ਟੀਕਾਕਰਨ ਸਹੀ ਢੰਗ ਨਾਲ ਹੋਇਆ ਤਾਂ ਅਗਲੇ ਸਾਲ ਦੇ ਅੰਤ ਤੱਕ ਹਾਲਾਤ ਪਹਿਲਾਂ ਵਰਗੇ ਹੋ ਜਾਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ 8.30 ਕਰੋੜ ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਹਨ ਤੇ ਅਮਰੀਕਾ ਇਸ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ।

ਦੱਸ ਦਈਏ ਫੌਸੀ ਨੇ ਇਕ ਇੰਟਰਵਿਊ ‘ਚ ਕਿਹਾ ਕਿ ਜੇ ਅਮਰੀਕੀ ਪ੍ਰਸ਼ਾਸਨ ਆਪਣੇ ਨਾਗਰਿਕਾਂ ਨੂੰ ਸਮੇਂ ਸਿਰ ਟੀਕਾ ਲਗਵਾਉਣ ‘ਚ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਸਥਿਤੀ ਜਲਦੀ ਠੀਕ ਹੋ ਜਾਵੇਗੀ। ਫੌਸੀ ਨੇ ਕਿਹਾ, ‘ਮੇਰੇ ਖਿਆਲ ‘ਚ ਅਪ੍ਰੈਲ ਤੱਕ ਵੱਡੀ ਗਿਣਤੀ ‘ਚ ਟੀਕਾਕਰਨ ਹੋ ਚੁੱਕਿਆ ਹੋਵੇਗਾ।

ਇਸ ਤੋਂ ਇਲਾਵਾ ਫੌਸੀ ਨੇ ਅਪ੍ਰੈਲ ਤੋਂ ਜੁਲਾਈ ਤੱਕ ਦਾ ਸਮਾਂ ਟੀਕਾਕਰਨ ਲਈ ਬਹੁਤ ਮਹੱਤਵਪੂਰਨ ਦੱਸਿਆ ਹੈ ਤੇ ਫੌਸੀ ਦਾ ਕਹਿਣਾ ਹੈ ਕਿ ਜੇ ਲੋਕ ਬਿਨਾਂ ਡਰ ਦੇ ਕੋਰੋਨਾ ਟੀਕਾ ਲਗਵਾਉਂਦੇ ਹਨ, ਤਾਂ ਜੁਲਾਈ ਤੱਕ ਅਸੀਂ ਪਹਿਲਾਂ ਦੀ ਤਰ੍ਹਾਂ ਸਕੂਲ, ਥੀਏਟਰਾਂ, ਸਪੋਰਟਸ ਕਲੱਬਾਂ ਤੇ ਰੈਸਟੋਰੈਂਟਾਂ ‘ਚ ਜਾ ਸਕਾਂਗੇ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੀ ਜਲਦੀ ਹੋ ਸਕੇ ਟੀਕਾ ਲਗਵਾਇਆ ਜਾਵੇ।

ਵਰਲਡ ਓ ਮੀਟਰ ਦੇ ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਅਮਰੀਕਾ ‘ਚ ਕੋਰੋਨਾ ਵਾਇਰਸ ਦੇ 20 ਮਿਲੀਅਨ 16 ਹਜ਼ਾਰ 991 ਮਰੀਜ਼ ਮਿਲ ਚੁੱਕੇ ਹਨ ਤੇ ਇਸ ਦੇ ਨਾਲ ਹੀ 3 ਲੱਖ 50 ਹਜ਼ਾਰ 778 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਰਕੇ ਮੌਤ ਦੇ ਮਾਮਲੇ ‘ਚ ਬ੍ਰਾਜ਼ੀਲ ਦੂਜੇ ਨੰਬਰ ‘ਤੇ ਹੈ। ਬ੍ਰਾਜ਼ੀਲ ‘ਚ ਹੁਣ ਤਕ ਇਕ ਲੱਖ 93 ਹਜ਼ਾਰ 940 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਹੁਣ ਤੱਕ ਕੋਵਿਡ -19 ਦੇ 76 ਲੱਖ 19 ਹਜ਼ਾਰ 970 ਮਾਮਲੇ ਸਾਹਮਣੇ ਆ ਚੁੱਕੇ ਹਨ।

- Advertisement -

Share this Article
Leave a comment