NEET ਪੇਪਰ ਲੀਕ ਮਾਮਲੇ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਸਮਰਥਨ ‘ਚ ਆਏ ਸਲਮਾਨ ਖ਼ਾਨ; ਸਾਂਝੀ ਕੀਤੀ ਪੋਸਟ

Global Team
3 Min Read

ਨਵੀ ਦਿੱਲੀ : ਦਿੱਲੀ ‘ਚ NEET ਪੇਪਰ ਲੀਕ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਨੁਪਮ ਖੇਰ, ਰਤਨਾ ਪਾਠਕ ਸ਼ਾਹ, ਸੀਮਾ ਪਾਹਵਾ ਅਤੇ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ।ਇਸੇ ਲੜੀ ‘ਚ ਹੁਣ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖ਼ਾਨ ਦਾ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਲੰਮੀ ਅਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਸਲਮਾਨ ਖ਼ਾਨ ਨੇ ਪੇਪਰ ਲੀਕ ਮਾਮਲੇ ਨੂੰ ਬੇਹੱਦ ਗੰਭੀਰ ਦੱਸਿਆ ਹੈ ਅਤੇ ਵਿਦਿਆਰਥੀਆਂ ਦੇ ਇਸ ਅੰਦੋਲਨ ਦੀ ਜੰਮ ਕੇ ਸ਼ਲਾਘਾ ਕੀਤੀ ਹੈ।

ਸਲਮਾਨ ਖ਼ਾਨ ਨੇ ਲਿਖਿਆ:”ਇਹ ਇੱਕ ਬਹੁਤ ਹੀ ਸ਼ਾਂਤੀਪੂਰਨ ਅੰਦੋਲਨ ਸੀ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਇਸਨੂੰ ਹਿੰਸਕ ਮੋੜ ਲੈਣਾ ਪਿਆ। ਇਸ ਅੰਦੋਲਨ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਪੇਪਰ ਲੀਕ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਦੇਸ਼ ਦੇ ਵਿਦਿਆਰਥੀ ਇੱਕ ਬਿਹਤਰ ਸਿੱਖਿਆ ਪ੍ਰਣਾਲੀ ਦੀ ਮੰਗ ਲਈ ਇੱਕਜੁੱਟ ਹੋ ਕੇ ਅੱਗੇ ਆਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ।”

ਅੱਗੇ ਸਲਮਾਨ ਖ਼ਾਨ ਲਿਖਦੇ ਹਨ, ‘ਮੈਂ ਵਿਦਿਆਰਥੀਆਂ ਦੇ ਇਸ ਕਦਮ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਉਨ੍ਹਾਂ ਨੇ ਜਿਸ ਸਮਰਪਣ, ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਦਾ ਜਜ਼ਬਾ ਦਿਖਾਇਆ ਹੈ, ਉਹ ਕਾਬਿਲੇ-ਤਾਰੀਫ਼ ਹੈ। ਇਹੋ ਜਵਾਨ ਪੀੜ੍ਹੀ ਇੱਕ ਪੜ੍ਹੀ-ਲਿਖੀ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰੇਗੀ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ।’

ਸਲਮਾਨ ਨੇ ਅੱਗੇ ਲਿਖਿਆ, ‘ਇਹ ਅੰਦੋਲਨ ਅਤੇ ਇਹ ਵਿਰੋਧ ਪ੍ਰਦਰਸ਼ਨ ਬਿਲਕੁਲ ਸਹੀ ਦਿਸ਼ਾ ਵਿੱਚ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੇ ਇਸਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਵਧਾਇਆ। ਉਨ੍ਹਾਂ ਦਾ ਹੌਸਲਾ, ਹਿੰਮਤ ਅਤੇ ਸਿੱਖਿਆ ਪ੍ਰਤੀ ਸਮਰਪਣ ਪ੍ਰੇਰਨਾਦਾਇਕ ਹੈ।ਇਹ ਮੁੱਦਾ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਦੇ ਵਿਚਕਾਰ ਦਾ ਹੈ। ਇਸਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਇਸਦਾ ਪੂਰਾ ਸਿਹਰਾ ਸਿਰਫ਼ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਮਿਲਣਾ ਚਾਹੀਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਰਕਾਰ ਵੀ ਉਨ੍ਹਾਂ ਦਾ ਸਾਥ ਦੇਵੇਗੀ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਾਂ-ਪੱਖੀ ਕਦਮ ਚੁੱਕੇਗੀ। ਇਹ ਸਾਰਿਆਂ ਲਈ ਫ਼ਾਇਦੇਮੰਦ ਸਥਿਤੀ ਹੋਵੇਗੀ। ਮੈਂ ਇੱਕ ਚੰਗੇ ਫੈਸਲੇ ਦੀ ਉਮੀਦ ਅਤੇ ਅਰਦਾਸ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਸਾਰਿਆਂ ਦਾ ਭਲਾ ਕਰੇ ਜੋ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।’

Share This Article
Leave a Comment