ਸਲਮਾਨ ਖਾਨ ਨੇ ਪਾਕਿਸਤਾਨੀ ਆਯੋਜਕ ਕਾਰਨ ਰੱਦ ਕੀਤਾ ਅਮਰੀਕਾ ਦਾ ਸ਼ੋਅ

TeamGlobalPunjab
2 Min Read

ਹਿਊਟਨ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਅਦਾਕਾਰ ਨੇ ਹਿਊਟਨ ਵਿੱਚ ਹੋਣ ਵਾਲੇ ਆਪਣੇ ਇੱਕ ਸ਼ੋਅ ਨੂੰ ਕੈਂਸਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਸ਼ੋਅ ਇਸ ਲਈ ਕੈਂਸਲ ਕੀਤਾ ਹੈ ਕਿਉਂਕਿ ਕਥਿਤ ਤੌਰ ‘ਤੇ ਇਸ ਦਾ ਪ੍ਰਬੰਧ ਪਾਕਿਸਤਾਨੀ ਇਵੈਂਟ ਮੈਨੇਜਰ ਰਿਹਾਨ ਸਿੱਦੀਕੀ ਕਰ ਰਹੇ ਹਨ। ਹਾਲਾਂਕਿ ਹਾਲੇ ਤੱਕ ਇਸ ਸ਼ੋਅ ਨੂੰ ਲੈ ਕੇ ਕੋਈ ਆਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੇ ਰਿਹਾਨ ਸਿੱਦੀਕੀ ਵਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਸ ਸ਼ੋਅ ਤੋਂ ਪਾਸਾ ਵੱਟ ਲਿਆ ਹੈ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਹਾਨ ‘ਤੇ ਇਵੈਂਟ ਜ਼ਰਿਏ ਭਾਰਤੀ ਵਿਰੋਧ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ 10 ਅਪ੍ਰੈਲ ਨੂੰ ਹੋਣਾ ਸੀ।


ਸਿੱਦੀਕੀ ਬਾਲੀਵੁੱਡ ਸਿਤਾਰੀਆਂ ਦੇ ਨਾਲ ਸੰਗੀਤ ਸਮਾਰੋਹ ਦਾ ਪ੍ਰਬੰਧ ਕਰਦਾ ਰਿਹਾ ਹੈ ਅਤੇ ਉਸ ਨੇ ਹੁਣ ਤੱਕ 400 ਤੋਂ ਜ਼ਿਆਦਾ ਸ਼ੋਅ ਦੀ ਮੇਜ਼ਬਾਨੀ ਕੀਤੀ ਹੈ। ਸੈਫ ਅਲੀ ਖਾਨ, ਮੀਕਾ ਸਿੰਘ, ਪੰਕਜ ਉਦਾਸ ਅਤੇ ਰੈਪਰ ਬਾਦਸ਼ਾਹ ਵੀ ਸਿੱਦੀਕੀ ਦੇ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਹਨ।

ਹਾਲਾਂਕਿ ਇਵੈਂਟ ਆਯੋਜਕਾਂ ਅਤੇ ਸਲਮਾਨ ਦੀ ਟੀਮ ਦੀ ਵੱਲੋਂ ਕੋਈ ਆਫਿਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਕਈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇਮਪਲਾਈਜ਼ ( FWICE ) ਨੇ ਰਿਹਾਨ ਸਿੱਦੀਕੀ ਦੇ ਇੱਕ ਇਵੈਂਟ ਵਿੱਚ ਦਿਲਜੀਤ ਦੋਸਾਂਝ ਦੇ ਜਾਣ ਦੀ ਖਬਰ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਮੰਗ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਅਮਰੀਕਾ ਵਿੱਚ ਹੋਣ ਵਾਲੇ ਇਸ ਸ਼ੋਅ ਨੂੰ ਕੈਂਸਲ ਕਰ ਦਿੱਤਾ ਸੀ। ਇਸ ਤੋਂ ਇਲਾਵਾ FWICE ਨੇ ਅਨੂਪ ਜਲੋਟਾ ਅਤੇ ਕਈ ਸਟਾਰਸ ਨੂੰ ਸ਼ੋਅ ਰੱਦ ਕਰਨ ਲਈ ਕਿਹਾ ਗਿਆ ਸੀ।

Share this Article
Leave a comment