ਜਦੋਂ ਸਲਮਾਨ ਨੇ ਕਟਰੀਨਾ ਨਾਲ ਰੋਮਾਂਟਿਕ ਗਾਣੇ ‘ਤੇ ਕੀਤਾ ਡਾਂਸ, ਦੇਖੋ ਵੀਡੀਓ

TeamGlobalPunjab
1 Min Read

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕਟਰੀਨਾ ਕੈਫ ਦੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਹੁਣ ਸਲਮਾਨ ਤੇ ਕਟਰੀਨਾ ਦੇ ਡਾਂਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਦੋਵੇਂ ਫਿਲਮ ਟਾਈਗਰ ਜ਼ਿੰਦਾ ਹੈ ਦੇ ਗਾਣੇ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ।

ਦੁਬਈ ‘ਚ ਦਬੰਗ ਟੂਰ ਦੌਰਾਨ ‘ਦਿਲ ਦੀਆਂ ਗੱਲਾਂ’ ਗਾਣੇ ‘ਤੇ ਡਾਂਸ ਕਰਦੇ ਹੋਏ ਸਲਮਾਨ ਕਟਰੀਨਾ ਦੇ ਨੇੜੇ ਆਉਂਦੇ ਹਨ ਅਤੇ ਉਨ੍ਹਾਂ ਦਾ ਹੱਥ ਫੜ ਕੇ ਡਾਂਸ ਕਰਦੇ ਹਨ। ਕਟਰੀਨਾ ਵੀ ਇਸ ਦੌਰਾਨ ਸਲਮਾਨ ਖਾਨ ਦਾ ਪੂਰਾ ਸਾਥ ਦਿੰਦੀ ਹੈ ਤੇ ਉਨ੍ਹਾਂ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕੁਰਾਹਟ ਬਣੀ ਰਹਿੰਦੀ ਹੈ।

https://www.instagram.com/p/B4nXG22hRGZ/

ਦੱਸ ਦੇਈਏ ਕਿ ਟਾਈਗਰ ਜ਼ਿੰਦਾ ਹੈ ਫਿਲਮ ਵਿੱਚ ਸਲਮਾਨ ਖਾਨ ਤੇ ਕਟਰੀਨਾ ਨੇ ਇਕੱਠੇ ਕੰਮ ਕੀਤਾ ਹੈ। ਉਥੇ ਹੀ ਦਿਲ ਦੀਆਂ ਗੱਲਾਂ ਗਾਣੇ ‘ਤੇ ਸਲਮਾਨ ਖਾਨ ਤੇ ਕਟਰੀਨਾ ਕੈਫ ਦੀ ਲਾਈਵ ਪਰਫਾਰਮੈਂਸ ਦੌਰਾਨ ਕਾਫ਼ੀ ਸੀਟੀਆਂ ਤੇ ਹੂਟਿੰਗ ਹੁੰਦੀ ਹੋਈ ਵੀ ਸੁਣਾਈ ਦਿੱਤੀ।

- Advertisement -

https://www.instagram.com/p/B4nXf50Bh0x/

ਇਸ ਡਾਂਸ ਦੌਰਾਨ ਸਲਮਾਨ ਤੇ ਕਟਰੀਨਾ ਦੀ ਖੂਬਸੂਰਤ ਬਾਂਡਿੰਗ ਵਿਖਾਈ ਦਿੱਤੀ। ਸਲਮਾਨ ਖਾਨ ਨੇ ਇਸ ਦੌਰਾਨ ਬਲੈਕ ਰੰਗ ਦੀ ਪੈਂਟ ਅਤੇ ਸ਼ਰਟ ਪਹਿਨੀ ਹੋਈ ਸੀ ਤਾਂ ਉੱਥੇ ਹੀ ਕਟਰੀਨਾ ਸਿਲਵਰ ਰੰਗ ਦੀ ਟਰੈਡਿਸ਼ਨਲ ਡਰੈਸ ‘ਚ ਨਜ਼ਰ ਆਈ।

Share this Article
Leave a comment