ਫਗਵਾੜਾ: ਗੁਰਦੁਆਰਾ ਸਿੰਘ ਸਭਾ ਨਿੰਮਾ ਵਾਲਾ ਚੌਕ ਫਗਵਾੜਾ ਤੋਂ ਕੱਢਿਆ ਗਿਆ ਜੋ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਵਿਖੇ ਸਮਾਪਤ ਹੋਇਆ ! ਸਿੱਖਸ ਫਾਰ ਇਕੁਐਲਿਟੀ ਫਾਂਊਡੇਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਫਗਵਾੜਾ ਨੇ ਦੱਸਿਆ ਕੇ ਇਸ ਮਾਰਚ ਵਿੱਚ ਨੋਜਵਾਨ ਵੀਰਾਂ ਭੈਣਾਂ ਨੇ ਕੇਸਰੀ ਦਸਤਾਰਾਂ ਸਜ਼ਾ ਕੇ ਸ਼ਮੂਲੀਅਤ ਕੀਤੀ ਅਤੇ ਕੇਸਰੀ ਨਿਸ਼ਾਨ ਸਾਹਿਬ ਹੱਥਾਂ ਵਿੱਚ ਫੜ ਸੱਚੀ ਸ਼ਰਧਾਂਜਲੀ ਸਵ ਦੀਪ ਸਿੱਧੂ ਨੂੰ ਦਿੱਤੀ ।
ਇਸ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਨੋਜਵਾਨਾ ਨੇ ਸ਼ਿਰਕਤ ਕੀਤੀ ਤੇ ਦੀਪ ਸਿੱਧੂ ਦੀ ਪੰਥ ਪ੍ਰਥਮ ਦੀ ਸੋਚ ਤੇ ਚੱਲਣ ਦਾ ਪ੍ਰਣ ਕੀਤਾ । ਇਸ ਮਾਰਚ ਵਿੱਚ ਖਾਸ ਤੋਰ ਤੇ ਅੰਬੇਦਕਰੀ ਸੰਸਥਾਵਾਂ ਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ।
ਇਸ ਮੋਕੇ ਸੁਖਦੇਵ ਸਿੰਘ ਫਗਵਾੜਾ, ਗੁਰਪਾਲ ਸਿੰਘ ਮੋਲੀ ਹਰਭਜਨ ਸੁਮਨ ਬੀਰ ਸਿੰਘ ਸਤਨਾਮ ਸਿੰਘ ਢੇਸੀ ਜਗਜੀਤ ਸਿੰਘ ਬਿੱਟੂ ਤਜਿੰਦਰਜੀਤ ਸਿੰਘ ਆਲਮਬੀਰ ਸਿੰਘ ਮਨਜੀਤ ਸਿੰਘ ਸੰਦੀਪ ਸਿੰਘ ਅਰਸ਼ਦੀਪ ਸਿੰਘ ਨਵਜੋਤ ਸਿੰਘ ਕਮਲਬੀਰ ਸਿੰਘ ਉਂਕਾਰ ਸਿੰਘ ਜਗਪ੍ਰੀਤ ਸਿੰਘ ਸਰਬਜੀਤ ਸਿੰਘ ਹਜ਼ਾਰਾ ਸਿੰਘ ਕੁਲਜੀਤ ਸਿੰਘ ਆਦਿ ਹਾਜ਼ਰ ਸਨ।