ਮੋਗਾ ਸਿਵਲ ਸਕੱਤਰੇਤ ‘ਚ ਕੇਸਰੀ ਝੰਡਾ ਫਹਿਰਾਉਣ ਮਾਮਲੇ ਦੀ ਜਾਂਚ ਹੁਣ NIA ਨੂੰ ਸੌਂਪੀ

TeamGlobalPunjab
1 Min Read

ਮੋਗਾ : ਇੱਥੋਂ ਦੇ ਸਿਵਲ ਸਕੱਤਰੇਤ ਵਿੱਚ 14 ਅਗਸਤ ਨੂੰ ਕੇਸਰੀ ਝੰਡਾ ਫਹਿਰਾਉਣ ਮਾਮਲੇ ਦੀ ਜਾਂਚ ਹੁਣ ਐੱਨਆਈਏ ਨੂੰ ਸੌਂਪ ਦਿੱਤੀ ਗਈ ਹੈ। ਐੱਨਆਈਏ ਇੰਸਪੈਕਟਰ ਅਮਰੇਸ਼ ਕੁਮਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਐੱਨਆਈਏ ਦੀ ਤਿੰਨ ਮੈਂਬਰੀ ਟੀਮ ਨੇ ਸਰਕਾਰੀ ਵਕੀਲ ਅਤੇ ਪੁਲਿਸ ਅਧਿਕਾਰੀਆਂ ਤੋਂ ਹੁਣ ਤੱਕ ਦੀ ਤਫਤੀਸ਼ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ।

ਮੈਜਿਸਟ੍ਰੇਟ ਸਾਹਮਣੇ ਮੁਲਜ਼ਮਾਂ ਦੀ ਅੱਜ ਸ਼ਨਾਖ਼ਤ ਪਰੇਡ ਕਰਵਾਈ ਗਈ ਸੀ। ਜਿਸ ਦੌਰਾਨ ਮੁੱਖ ਮੁਲਜ਼ਮ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਰਿੰਪਾ ਦੀ ਪਛਾਣ ਗਾਰਡ ਇੰਚਾਰਜ ਏਐੱਸਆਈ ਧਾਲੀਵਾਲ ਨੇ ਕਰ ਲਈ ਹੈ।

ਥਾਣਾ ਸਿਟੀ ‘ਚ ਦਰਜ ਕੀਤੀ ਗਈ ਦੇਸ਼ਧ੍ਰੋਹ ਦੀ ਐੱਫਆਈਆਰ ‘ਚ ਆਈਪੀਸੀ ਦੀ ਧਾਰਾ 115 ਵੀ ਜੋੜ ਦਿੱਤੀ ਗਈ ਹੈ। ਜਿਸ ਤਹਿਤ ਅਪਰਾਧ ਲਈ ਭੜਕਾਉਣ ਦੇ ਇਲਜ਼ਾਮਾਂ ਹੇਠ ਸਿੱਖ ਫਾਰ ਜਸਟਿਸ ਦੇ ਇੱਕ ਆਗੂ ਅਤੇ ਇੱਕ ਸਲਾਹਕਾਰ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ।

Share This Article
Leave a Comment