ਕਾਂਗਰਸੀ MLA ਬਰਿੰਦਰ ਪਾਹੜਾ ਦੇ ਪਿਤਾ ‘ਤੇ ਕਤਲ ਕੇਸ ਦਰਜ, ਬੀਤੇ ਕੱਲ੍ਹ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਸੀ ਮੌਤ ਦੇ ਘਾਟ

Rajneet Kaur
3 Min Read

ਗੁਰਦਾਸਪੁਰ : ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਪੁੱਤਰ ਕਰਤਾਰ ਸਿੰਘ ਪਾਹੜਾ ‘ਤੇ IPC ਦੀ 302 ਧਾਰਾ ਦੇ ਤਹਿਤ ਕਤਲ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਵਿਧਾਇਕ ਦੇ ਪਿਤਾ ‘ਤੇ ਮੁਲਜ਼ਮਾਂ ਨੂੰ ਉਕਸਾਉਣ ਅਤੇ ਸ਼ਹਿ ਦੇਣ ਦਾ ਦੋਸ਼ ਲਗਾਇਆ ਹੈ। ਦਰਅਸਲ ਬੀਤੇ ਕੱਲ੍ਹ ਪਿੰਡ ਪਾਹੜਾ ਵਿਚ ਇਕ 25 ਸਾਲਾਂ ਨੌਜਵਾਨ ਦਾ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਤਲ ਹੋਇਆ ਸੀ।  ਜਿਸ ਦੀ ਲਾਸ਼ ਖੇਤਾਂ ਵਿਚੋਂ ਮਿਲੀ ਸੀ।

ਪਿੰਡ ਪਾਹੜਾ ‘ਚ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ ਥਾਣਾ ਤਿੱਬੜ ਪੁਲਿਸ ਨੇ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਨੌਜਵਾਨ ਸ਼ੁਭਮ ਦੀ ਮਾਤਾ ਵੀਨਾ ਪਤਨੀ ਸੁਭਾਸ ਵਾਸੀ ਪਾਹੜਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਸ਼ੁਭਮ ਮੋਟੂ ਜਿਸ ਦੀ ਉਮਰ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ।  ਉਹ ਐਤਵਾਰ ਸ਼ਾਮ ਨੂੰ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਬੌਬੀ ਨਿਵਾਸੀ ਪਾਹੜਾ ਉਸ ਦੇ ਲੜਕੇ ਨੂੰ ਆਪਣੇ ਨਾਲ ਲੈ ਗਿਆ। ਉਸ ਦਾ ਪੁੱਤਰ ਰਾਤ ਨੂੰ ਘਰ ਨਹੀਂ ਪਰਤਿਆ। ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਸੁਭਮ ਮੋਟੂ ਦੀ ਲਾਸ਼ ਪਿੰਡ ਵਿਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ‌ ਉਸ ਦੇ ਲੜਕੇ ਸ਼ੁਭਮ ਮੋਟੂ ਦੇ ਸਬੰਧ ਪਿੰਡ ਦੀ ਹੀ ਇੱਕ ਲੜਕੀ ਨਾਲ ਸਨ। ਇਸ ਰੰਜਿਸ਼ ਵਿਚ ਆ ਕੇ ਉਸ ਦੇ ਭਰਾ-ਪਿਉ ਅਤੇ ਹੋਰਾਂ ਨੇ  ਸ਼ੁਭਮ ਮੋਟੂ ਨੂੰ ਕੁੱਟ ਕੇ ਜਾਨੋਂ ਮਾਰ ਦਿੱਤਾ।

ਮਾਮਲੇ ਦੀ ਜਾਂਚ ਕਰ ਰਹੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਰਾਜੂ, ਲਵਾ, ਕੁਲਵਿੰਦਰ, ਛਿੰਦਾ ਅਤੇ ਗੁਰਮੀਤ ਸਿੰਘ ਪਾਹੜਾ ਵਾਸੀ ਪਾਹੜਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਹਾਲਾਂਕਿ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment