ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਨਤੀਜੇ: ਬਹੁਮਤ ਵੱਲ ਵੱਧ ਰਿਹੈ ਸ਼੍ਰੋਮਣੀ ਅਕਾਲੀ ਦਲ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਜਲਦ ਹੀ ਸਾਫ ਹੋ ਜਾਣਗੇ। ਇਸ ਲਈ ਅੱਜ ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਤੱਕ ਦੇ ਰੁਝਾਨਾਂ ’ਚ ਸ਼੍ਰੋਮਣੀ ਅਕਾਲੀ ਦਲ ਬਹੁਮਤ ਵੱਲ ਰਿਹਾ ਹੈ। ਹੁਣ ਤੱਕ 46 ’ਚੋਂ 27 ਸੀਟਾਂ ਦੇ ਰੁਝਾਨ ਆਏ ਹਨ। ਜਿਨ੍ਹਾਂ ’ਚੋਂ 20 ’ਤੇ ਅਕਾਲੀ ਦਲ ਬਾਦਲ ਅੱਗੇ ਹੈ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਯਾਨੀ ਸਰਨਾ ਦਲ 5, ਜਾਗੋ 1 ਅਤੇ ਹੋਰ 1 ’ਤੇ ਅੱਗੇ ਹਨ।

ਉੱਥੇ ਹੀ ‘ਜਾਗੋ ਪਾਰਟੀ’ ਦੇ ਮਨਜੀਤ ਸਿੰਘ ਜੀ. ਕੇ. ਨੇ 661 ਵੋਟਾਂ ਨਾਲ ਵਾਰਡ ਨੰਬਰ-38 ਗ੍ਰੇਟਰ ਕੈਲਾਸ਼ ਸੀਟ ਤੋਂ ਜਿੱਤ ਹਾਸਲ ਕੀਤੀ ਹੈ।

ਇਸ ਦੇ ਨਾਲ ਹੀ ਜਸਮੇਨ ਸਿੰਘ ਨੋਨੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਵਲੋਂ ਵਾਰਡ ਨੰਬਰ-43 ਵਿਵੇਕ ਵਿਹਾਰ ਤੋਂ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਹੋਰ ਉਮੀਦਵਾਰ ਸੁਖਵਿੰਦਰ ਸਿੰਘ ਬੱਬਰ, ਵਾਰਡ ਨੰਬਰ-44 ਗੀਤਾ ਕਾਲੋਨੀ ਅਤੇ ਪਰਵਿੰਦਰ ਸਿੰਘ ਲੱਕੀ ਨੇ ਵਾਰਡ ਨੰਬਰ-41, ਨਵੀਨ ਸ਼ਾਹਦਰਾ ਤੋਂ ਜਿੱਤ ਹਾਸਲ ਕਰ ਲਈ ਹੈ।

ਦੱਸਿਆ ਗਿਆ ਹੈ ਕਿ ਇਸ ਵਾਰ 1,27,472 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਸਭ ਤੋਂ ਵੱਧ ਮਤਦਾਨ ਇਸ ਵਾਰ ਪੰਜਾਬੀ ਬਾਗ ਵਾਰਡ ਦਾ ਸੀ, ਜਿੱਥੇ ਕੁੱਲ 54.10 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਸ ਵਿੱਚ ਕੁੱਲ 3819 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਭ ਤੋਂ ਘੱਟ ਵੋਟਿੰਗ ਸ਼ਿਆਮ ਨਗਰ ਇਲਾਕੇ ਵਿੱਚ 25.18 ਫੀਸਦੀ ਰਹੀ। ਕੁੱਲ 1911 ਲੋਕਾਂ ਨੇ ਇੱਥੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।

Share This Article
Leave a Comment