ਡੋਨਾਲਡ ਟਰੰਪ ਨੇ ਜੋਅ ਬਾਇਡਨ ਨੂੰ ਦਿਤਾ ਨਵਾਂ ਨਾਂ, ਕਿਹਾ, ਅਮਰੀਕਾ ਭੁੱਲਿਆ ਆਪਣਾ ਰਾਹ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊ ਹੈਂਪਸ਼ਾਇਰ ‘ਚ ਚੋਣ ਪ੍ਰਚਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਜੋਅ ਬਾਇਡਨ ਨੂੰ ਨਵਾਂ ਨਾਂ ਦਿੰਦੇ ਹੋਏ ਇਹ ਵੀ ਕਿਹਾ ਕਿ ਬਾਇਡਨ ਕਾਰਨ ਅਮਰੀਕਾ ਆਪਣਾ ਰਾਹ ਭੁੱਲ ਗਿਆ ਅਤੇ ਹੁਣ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਬਾਇਡਨ ਦੇ ਸ਼ਾਸਨ ਵਿਚ ਅਮਰੀਕਾ ਦੇ ਚਾਰ ਸਾਲ ਬਹੁਤ ਡਰਾਉਣੇ ਰਹੇ ਹਨ ਅਤੇ ਹੁਣ ਉਨ੍ਹਾਂ ਤੋਂ ਮੁਕਤ ਹੋਣ ਦਾ ਸਮਾਂ ਆ ਗਿਆ ਹੈ।

ਜਦੋਂ ਬਾਇਡਨ ਨੇ ਰਸਮੀ ਤੌਰ ‘ਤੇ ਕਿਹਾ ਕਿ ਉਹ ਚਾਰ ਸਾਲ ਹੋਰ ਵ੍ਹਾਈਟ ਹਾਊਸ ‘ਚ ਰਹਿਣਾ ਚਾਹੁਣਗੇਂ ਤਾਂ ਟਰੰਪ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਸ ਨੂੰ ਡਰੇ ਹੋਏ ਡੈਮੋਕਰੇਟਸ ਦੇ ਚੁੰਗਲ ਤੋਂ ਮੁਕਤ ਕੀਤਾ ਜਾਵੇ ਅਤੇ ਉਹ ਅਮਰੀਕਾ ਨੂੰ ਬਚਾ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ‘ਮੈਂ ਹਿਲੇਰੀ ਕਲਿੰਟਨ ਤੋਂ ‘ਕਰੁਕਡ’ ਨਾਮ ਨੂੰ ਰਿਟਾਇਰ ਕਰ ਰਿਹਾ ਹਾਂ। ਮੈਂ ਉਸਨੂੰ ਇੱਕ ਨਵਾਂ ਨਾਮ ਦੇਵਾਂਗਾ, ਪਤਾ ਨਹੀਂ ਉਹ ਨਵਾਂ ਨਾਮ ਕੀ ਹੋਵੇਗਾ।ਸ਼ਾਇਦ ਪਿਆਰੀ ਹਿਲੇਰੀ ਜਾਂ ਫਿਰ ਸੁੰਦਰ ਹਿਲੇਰੀ ਹੋ ਸਕਦਾ ਹੈ । ਪਰ ਹੁਣ ਉਹ ਜੋ ਬਾਇਡਨ  ਨੂੰ ਕ੍ਰੂਕਡ (Crooked Title ) ਖਿਤਾਬ ਦੇਣਗੇ ਕਿਉਂਕਿ ਅੱਜ ਤੋਂ ਉਹ Crooked  ਬਾਇਡਨ ਦੇ ਨਾਮ ਨਾਲ ਜਾਣੇ ਜਾਣਗੇ।

ਟਰੰਪ ਨੇ ਕਿਹਾ, ‘ਸਾਡਾ ਦੇਸ਼ ਇਸ ਸਮੇਂ ਬਹੁਤ ਖਤਰਨਾਕ ਸਥਿਤੀ ‘ਚ ਹੈ। ਬਹੁਤ, ਬਹੁਤ ਖ਼ਤਰਨਾਕ।’ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਆਪਣਾ ਰਾਹ ਭੁੱਲ ਗਿਆ ਹੈ। ਉਨ੍ਹਾਂ ਕਿਹਾ ਕਿ  ਸਾਡੀ ਅਗਵਾਈ ਇੱਕ ਨਿਰਾਸ਼ ਵਿਅਕਤੀ ਕਰ ਰਿਹਾ ਹੈ, ਪਰ ਅਸੀਂ 2024 ਵਿੱਚ ਜਿੱਤ ਕੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ। ਅਸੀਂ ਇਹ ਕਰ ਸਕਦੇ ਹਾਂ। ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਟਰੰਪ ਨੇ ਕਿਹਾ, “ਇਹ ਚੋਣ ਤਾਕਤ ਜਾਂ ਕਮਜ਼ੋਰੀ, ਸਫਲਤਾ ਜਾਂ ਅਸਫਲਤਾ, ਸੁਰੱਖਿਆ ਜਾਂ ਅਰਾਜਕਤਾ, ਸ਼ਾਂਤੀ ਜਾਂ ਟਕਰਾਅ, ਅਤੇ ਖੁਸ਼ਹਾਲੀ ਜਾਂ ਤਬਾਹੀ ਵਿਚਕਾਰ ਚੋਣ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment