ਰੂਸ ਦਾ 500 ਕਿਲੋ ਦਾ ਬੰਬ,ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸ਼ੇਅਰ ਕੀਤੀ ਤਸਵੀਰ

TeamGlobalPunjab
2 Min Read

ਨਿਊਜ਼ ਡੈਸਕ: ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਯੁੱਧ ਵਿਚ ਰੂਸ ਆਪਣੇ ਸਾਰੇ ਮਾਰੂ ਹਥਿਆਰਾਂ ਨਾਲ ਯੂਕਰੇਨ ‘ਤੇ ਹਮਲਾ ਕਰ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ ਦੇ ਵਿਚਕਾਰ, ਇੱਕ ਮਾਰੂ ਰੂਸੀ ਬੰਬ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ ਇਹ ਬੰਬ 500 ਕਿਲੋ ਦਾ ਹੈ। ਰੂਸ ਦੇ ਇਸ ਭਾਰੀ ਬੰਬ ਦਾ ਨਾਂ FAB-500 ਹੈ। ਜਿਸ ਦੀ ਤਸਵੀਰ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਨਾਟੋ ਨਾਲ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਯੂਕਰੇਨ ਦੇ ਹਵਾਈ ਖੇਤਰ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ। ਰੂਸੀ ਫੌਜ ਨੇ ਇਸ ਬੰਬ ਨੂੰ ਯੂਕਰੇਨ ਦੇ ਚੇਰਨੀਹੀਵ ਦੇ ਰਿਹਾਇਸ਼ੀ ਇਲਾਕੇ ਵਿੱਚ ਦਾਗਿਆ ਸੀ। ਇਹ ਬੰਬ ਇਕ ਇਮਾਰਤ ਦੀ ਛੱਤ ‘ਤੇ ਡਿੱਗਿਆ ਪਰ ਫਟਿਆ ਨਹੀਂ। ਕੁਲੇਬਾ ਨੇ ਟਵੀਟ ਕੀਤਾ ਕਿ ਜਦੋਂ ਤੋਂ ਰੂਸੀ ਫੌਜ ਨੇ ਦੇਸ਼ ‘ਤੇ ਹਮਲਾ ਕੀਤਾ ਹੈ, ਉਦੋਂ ਤੋਂ ਕਈ ਬੰਬ ਸੁੱਟੇ ਗਏ ਹਨ।

ਇਨ੍ਹਾਂ ਬੰਬਾਂ ਦੇ ਵਿਸਫੋਟ ਕਾਰਨ ਪਿਛਲੇ 11 ਦਿਨਾਂ ਵਿੱਚ ਕਈ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਨੂੰ ਰੋਕਣ ਦਾ ਇੱਕੋ ਇੱਕ ਰਸਤਾ ਯੂਕਰੇਨ ਦੇ ਹਵਾਈ ਖੇਤਰ ਨੂੰ ਬੰਦ ਕਰਨਾ ਅਤੇ ਦੇਸ਼ ਨੂੰ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨਾ ਹੋਵੇਗਾ। ਯੂਕਰੇਨ ਦੇ ਖੇਤਰੀ ਅਧਿਕਾਰੀ ਮੁਤਾਬਕ ਰੂਸ ਨੇ ਚੇਰਨੀਹਾਈਵ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ‘ਤੇ ਸ਼ਕਤੀਸ਼ਾਲੀ ਬੰਬ ਸੁੱਟੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment