ਯੂਕਰੇਨ ਖਿਲਾਫ ਜੰਗ ‘ਚ ਨਹੀਂ ਜਾਣਾ ਚਾਹੁੰਦਾ ਸੀ ਮਸ਼ਹੂਰ ਰੂਸੀ ਰੈਪਰ, ਚੁੱਕਿਆ ਵੱਡਾ ਕਦਮ

Prabhjot Kaur
2 Min Read

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਧਦੀ ਹੀ ਜਾ ਰਹੀ ਹੈ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 3 ਲੱਖ ਵਾਧੂ ਫੌਜੀਆਂ ਦੀ ਭਰਤੀ ਦਾ ਐਲਾਨ ਕਰਕੇ ਸਥਾਨਕ ਲੋਕਾਂ ਨੂੰ ਭਾਰੀ ਦਬਾਅ ਵਿੱਚ ਪਾ ਦਿੱਤਾ ਹੈ। ਲੋਕ ਜੰਗ ਵਿੱਚ ਹਿੱਸਾ ਨਾਂ ਲੈਣ ਦੀਆਂ ਕੋਸ਼ਿਸ਼ਾ ਕਰ ਰਹੇ ਹਨ, ਕਈ ਦੂਜੇ ਦੇਸ਼ਾਂ ਵੱਲ ਵੀ ਭੱਜ ਰਹੇ ਹਨ। ਇਸ ਦੌਰਾਨ, ਇੱਕ ਨੌਜਵਾਨ ਰੂਸੀ ਰੈਪਰ ਦੀ ਉਸ ਵੇਲੇ ਮੌਤ ਹੋ ਗਈ ਹੈ, ਜਦੋਂ ਉਸ ਨੇ ਜੰਗ ਵਿੱਚ ਸ਼ਾਮਲ ਹੋਣ ਤੋਂ ਬਚਣ ਲਈ ਖੁਦਕੁਸ਼ੀ ਕਰ ਲਈ ਸੀ।

ਸਥਾਨਕ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ 27 ਸਾਲਾ ਰੂਸੀ ਰੈਪਰ ਦਾ ਨਾਮ ਯੂਕਰੇਨ ਦੇ ਖਿਲਾਫ ਜੰਗ ਲੜਨ ਲਈ ਤਿਆਰ ਲੋਕਾਂ ਦੀ ਸੂਚੀ ਵਿੱਚ ਸੀ ਅਤੇ ਉਸ ਨੇ ਇਹ ਐਲਾਨ ਕਰਦੇ ਹੋਏ ਖੁਦਕੁਸ਼ੀ ਕਰ ਲਈ ਕਿ ਉਹ ਕਿਸੇ ਨੂੰ ਵੀ ਮਾਰਨ ਲਈ ਤਿਆਰ ਨਹੀਂ ਹੈ। ਰੈਪਰ ਦੀ ਪਛਾਣ ਇਵਾਨ ਵਿਟਾਲੀਵਿਚ ਪੇਟੁਨਿਨ (Ivan Vitalievich Petunin) ਵਜੋਂ ਹੋਈ ਹੈ, ਉਸ ਨੇ ਪਿਛਲੇ ਹਫਤੇ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਦਿੱਤੀ ਸੀ। ਇਵਾਨ ‘ਵਾਕੀ’ ਨਾਂ ਹੇਠ ਸਟੇਜ ‘ਤੇ ਆਪਣੀ ਪਰਫਾਰਮੈਂਸ ਦਿੰਦਾ ਸੀ।

ਰਿਪੋਰਟਾਂ ਮੁਤਾਬਕ ਰੈਪਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਟੈਲੀਗ੍ਰਾਮ ‘ਤੇ ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸੰਦੇਸ਼ ਵੀ ਰਿਕਾਰਡ ਕੀਤਾ ਸੀ। ਜਿਸ ‘ਚ ਰੂਸੀ ਰੈਪਰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਮੈਂ ਜ਼ਿੰਦਾ ਨਹੀਂ ਰਹਾਂਗਾ।” ਰੈਪਰ ਨੇ ਇਹ ਵੀ ਕਿਹਾ, ”ਮੈਂ ਕਤਲ ਦਾ ਪਾਪ ਨਹੀਂ ਲੈ ਸਕਦਾ ਅਤੇ ਮੈਂ ਅਜਿਹਾ ਨਹੀਂ ਚਾਹੁੰਦਾ। ਮੈਂ ਕਿਸੇ ਵੀ ਆਦਰਸ਼ ਲਈ ਕਿਸੇ ਨੂੰ ਮਾਰਨ ਲਈ ਤਿਆਰ ਨਹੀਂ ਹਾਂ। ਜੰਗ ਵਿੱਚ ਮੈਂ ਕਿਸੇ ਨੂੰ ਮਾਰ ਨਹੀਂ ਸਕਦਾ।’ ਵੀਡੀਓ ਦੇ ਅਖੀਰ ਵਿੱਚ ਉਸ ਨੇ ਕਿਹਾ, “ਮੈਨੂੰ ਮਾਫ ਕਰਨਾ, ਮੇਰੇ ਪਿਆਰੇ, ਪਰ ਕਈ ਵਾਰ ਤੁਹਾਨੂੰ ਆਪਣੇ ਸਿਧਾਂਤਾਂ ਲਈ ਮਰਨਾ ਪੈਂਦਾ ਹੈ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment