ਜਾਪਾਨ ‘ਚ ਹੜ੍ਹ ਅਤੇ ਜ਼ਮੀਨ ਧਸਣ ਨਾਲ ਹੁਣ ਤੱਕ 44 ਲੋਕਾਂ ਦੀ ਮੌਤ, ਕਈ ਲਾਪਤਾ

TeamGlobalPunjab
2 Min Read

ਟੋਕੀਓ : ਦੱਖਣੀ ਜਾਪਾਨ ‘ਚ ਹੜ੍ਹ ਅਤੇ ਜ਼ਮੀਨ ਧਸਣ ਕਾਰਨ ਹੁਣ ਤੱਕ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ। ਲੋਕਾਂ ਨੂੰ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀਂ ਕੁਮਾਮੋਟੋ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਕੁਮਾ ਨਦੀ ਦੇ ਨਾਲ ਲਗਦਾ ਇਕ ਵੱਡਾ ਹਿੱਸਾ ਇਸ ਹੜ੍ਹ ‘ਚ ਬਹਿ ਗਿਆ ਹੈ।

ਦੱਸ ਦਈਏ ਕਿ ਸੇਂਜੁਈਅਨ ਕੇਅਰ ਸੈਂਟਰ ‘ਚ ਰਹਿ ਰਹੇ ਲਗਭਗ 65 ਲੋਕ ਅਤੇ ਉਥੇ ਕੰਮ ਕਰਨ ਵਾਲੇ 30 ਹੋਰ ਲੋਕ ਹੜ੍ਹ ਅਤੇ ਜ਼ਮੀਨ ਧਸਣ ਕਾਰਨ ਉੱਥੇ ਹੀ ਫਸ ਗਏ ਸਨ। ਜਿਸ ਤੋਂ ਬਾਅਦ ਐਤਵਾਰ ਨੂੰ ਸੇਂਜੁਈਅਨ ਕੇਅਰ ਸੈਂਟਰ ‘ਚ ਫਸੇ ਬਾਕੀ 51 ਲੋਕਾਂ ਨੂੰ ਬਚਾ ਲਿਆ ਗਿਆ। ਡਿਫੈਂਸ ਫੋਰਸ, ਕੋਸਟ ਗਾਰਡ ਅਤੇ ਫਾਇਰ ਵਿਭਾਗ ਦੇ 40,000 ਤੋਂ ਜ਼ਿਆਦਾ ਜਵਾਨ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।

ਕੁਮਾ ਦੇ ਇੱਕ ਬਿਰਧ ਆਸ਼ਰਮ ‘ਚ 14 ਲੋਕਾਂ ਦੀ ਮੌਤ ਹੋਣ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ। ਪਿਛਲੇ ਦਿਨੀਂ ਉਥੇ ਬਚਾਅ ਅਭਿਆਨ ਸ਼ੁਰੂ ਕੀਤੇ ਗਏ ਸਨ ਜੋ ਐਤਵਾਰ ਨੂੰ ਵੀ ਜਾਰੀ ਰਹੇ।

ਦੱਸ ਦਈਏ ਕਿ ਬੀਤੀ 4 ਜੁਲਾਈ ਨੂੰ ਜਾਪਾਨ ਦੇ ਕਿਯੂਸ਼ੂ ਆਈਲੈਂਡ ‘ਤੇ ਨਿਰੰਤਰ ਤੁੂਫਾਨ ਅਤੇ ਮੀਂਹ ਕਾਰਨ ਆਏ ਹੜ੍ਹ ‘ਚ 14 ਲੋਕਾਂ ਦੀ ਮੌਤ ਹੋ ਗਈ ਸੀ ਜੋ ਕਿ ਹੁਣ ਵੱਧ ਕੇ 44 ਤੱਕ ਪਹੁੰਚ ਗਈ ਹੈ ਅਤੇ ਅਜੇ ਵੀ ਬਹੁਤ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਟਾਪੂ ‘ਤੇ ਜ਼ਮੀਨ ਧਸਣ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ ਜਿਸ ਦੇ ਚੱਲਦਿਆਂ ਪ੍ਰਸਾਸ਼ਨ ਵੱਲੋਂ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।

- Advertisement -

Share this Article
Leave a comment