ਰਡਾਰ ਤੋਂ ਗਾਇਬ ਹੋਏ ਰੂਸੀ ਯਾਤਰੀ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

TeamGlobalPunjab
1 Min Read

ਨਿਊਜ਼ ਡੈਸਕ : ਰੂਸੀ ਯਾਤਰੀ ਜਹਾਜ਼ An- 28 ਜੋ ਕਿ ਸਾਈਬੇਰੀਆ ‘ਚ ਸ਼ੁੱਕਰਵਾਰ ਨੂੰ ਰਡਾਰ ਤੋਂ ਗਾਇਬ ਹੋ ਗਿਆ ਸੀ, ਇੱਕ ਮੁਸ਼ਕਿਲ ਲੈਂਡਿੰਗ ਤੋਂ ਬਾਅਦ ਉਸ ਦਾ ਪਤਾ ਚੱਲ ਗਿਆ ਹੈ। ਐਮਰਜੈਂਸੀ ਸਥਿਤੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ, ਜਹਾਜ਼ ਵਿੱਚ 17 ਮੁਸਾਫ਼ਰ ਸਵਾਰ ਸਨ।

ਹਾਲਾਂਕਿ ਹਾਲੇ ਤੱਕ ਮੁਸਾਫਰਾਂ ਦੇ ਸੁਰੱਖਿਅਤ ਹੋਣ ਦੀ ਗੱਲ ਨੂੰ ਲੈ ਕੇ  ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਇਸ ਮਹੀਨੇ 6 ਜੁਲਾਈ ਨੂੰ ਇੱਕ ਰੁਸੀ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਉਸ ਜਹਾਜ਼ ਵਿੱਚ 29 ਲੋਕ ਸਵਾਰ ਸਨ। ਜਹਾਜ਼ An-26 ਰੂਸ ਦੇ ਪੇਤਰੋਪਾਵਲੋਸ ਤੋਂ ਪਲਾਨਾ ਵੱਲ ਜਾ ਰਿਹਾ ਸੀ, ਜਦੋਂ ਉਸ ਨਾਲ ਸੰਪਰਕ ਟੁੱਟ ਗਿਆ। ਰੂਸ ਦੀ ਸਮਾਚਾਰ ਏਜੰਸੀ ਮੁਤਾਬਕ, ਜਹਾਜ਼ ਦਾ ਕੰਟਰੋਲ ਰੂਮ ਨਾਲ ਸੰਪਰਕ ਉਸ ਵੇਲੇ ਟੁੱਟਿਆ ਜਦੋਂ ਉਹ ਲੈਂਡ ਕਰਨ ਵਾਲਾ ਸੀ।

Share this Article
Leave a comment