ਵਰਲਡ ਡੈਸਕ:- ਅਮਰੀਕਾ ਦੇ ਉੱਤਰੀ ਕੈਰੋਲਿਨਾ ਰਾਜ ‘ਚ ਰਹਿਣ ਵਾਲੇ ਇੱਕ ਰੂਸੀ ਨਾਗਰਿਕ ਨੇ ਵੀਜ਼ਾ ਧੋਖਾਧੜੀ ਸਣੇ ਰਿਸ਼ਵਤਖੋਰੀ ਤੇ ਹੋਰ ਦੋਸ਼ਾਂ ਨੂੰ ਮੰਨਿਆ ਹੈ। ਅਧਿਕਾਰੀਆਂ ਨੇ ਉਸ ‘ਤੇ ਰੂਸ ਦੇ ਫੌਜੀ ਠੇਕੇਦਾਰ ਲਈ ਕੰਮ ਕਰਦਿਆਂ 150 ਮਿਲੀਅਨ ਡਾਲਰ ਦੀ ਰਿਸ਼ਵਤ ਲੈਣ-ਦੇਣ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।
ਲਿਓਨਿਡ ਟਿਫ ਨੇ ਬੀਤੇ ਸ਼ੁੱਕਰਵਾਰ ਨੂੰ ਰਿਸ਼ਵਤ, ਵੀਜ਼ਾ ਧੋਖਾਧੜੀ ਅਤੇ ਟੈਕਸ ਰਿਟਰਨਾਂ ‘ਚ ਝੂਠੇ ਬਿਆਨ ਦੇਣ ਦੇ ਦੋਸ਼ ਸਵੀਕਾਰ ਕੀਤੇ। ਉਸ ਦੀ ਸਾਬਕਾ ਪਤਨੀ ਤਤੀਆਨਾ ਨੇ ਕਿਸੇ ਇਮੀਗ੍ਰੇਸ਼ਨ ਕੇਸ ‘ਚ ਝੂਠਾ ਬਿਆਨ ਦੇਣ ਲਈ ਦੋਸ਼ੀ ਮੰਨਿਆ। ਦੋਵੇਂ ਲਗਭਗ 60 ਲੱਖ ਡਾਲਰ ਦਾ ਜੁਰਮਾਨਾ ਅਦਾ ਕਰਨ ਲਈ ਸਹਿਮਤ ਹੋਏ।
ਟਿਫ ਨੇ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ ਇਕ ਕਰਮਚਾਰੀ ਨੂੰ 10,000 ਡਾਲਰ ਦੀ ਰਿਸ਼ਵਤ ਦੇਣ ਦਾ ਇਕਬਾਲ ਕੀਤਾ। ਟਿਫ ਨੇ ਉਸ ਨੂੰ 2018 ‘ਚ ਰਿਸ਼ਵਤ ਦਿੱਤੀ ਕਿਉਂਕਿ ਉਸਨੂੰ ਸ਼ੱਕ ਸੀ ਕਿ ਉਸ ਆਦਮੀ ਤਤੀਆਨਾ ਨਾਲ ਪ੍ਰੇਮ ਸੰਬੰਧ ਬਣਾ ਰਿਹਾ ਸੀ। ਉਸਨੇ 2018 ‘ਚ ਵੀਜ਼ਾ ਅਰਜ਼ੀ ‘ਚ ਗਲਤ ਦਾਅਵਾ ਕਰਨ ਅਤੇ 2012 ਦੇ ਟੈਕਸ ਰਿਟਰਨ ‘ਚ ਵਿਦੇਸ਼ ਤੋਂ ਪ੍ਰਾਪਤ ਹੋਏ ਵਿੱਤੀ ਲਾਭਾਂ ਸਬੰਧੀ ਗਲਤ ਜਾਣਕਾਰੀ ਦੇਣ ਦੀ ਵੀ ਗੱਲ ਸਵੀਕਾਰ ਕੀਤੀ।
ਸਰਕਾਰੀ ਵਕੀਲਾਂ ਨੇ ਇਹ ਵੀ ਦੱਸਿਆ ਕਿ ਟਿਫ ਨੇ ਰੂਸੀ ਫੌਜ ਲਈ ਕੰਮ ਕਰਦਿਆਂ ਰਿਸ਼ਵਤ ਲੈਣ ਲਈ ਉਸ ਦੇ ਅਹੁਦੇ ਦੀ ਦੁਰਵਰਤੋਂ ਵੀ ਕੀਤੀ। ਵਕੀਲ ਟਿਫ ਲਈ ਪੰਜ ਸਾਲ ਦੀ ਕੈਦ ਦੀ ਸਜ਼ਾ ਲੈਣ ਲਈ ਸਹਿਮਤ ਹੋਏ। ਟਿਫ ਨੂੰ ਆਪਣੀ ਜੇਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਹਵਾਲਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ