Russia Ukraine war : ਰਸ਼ੀਆ ਨੇ ਯੂਕਰੇਨ ‘ਤੇ ਫਿਰ ਦਾਗੀਆਂ ਮਿਜ਼ਾਇਲਾਂ!

Global Team
1 Min Read

ਨਿਊਜ ਡੈਸਕ : ਰਸ਼ੀਆ ਅਤੇ ਯੂਕਰੇਨ ਦਾ ਆਪਸੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨ ਰਸ਼ੀਆ ਨੇ ਇੱਕ ਵਾਰ ਫੇਰ ਯੂਕਰੇਨ ਤੇ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰਸ਼ੀਆ ਵੱਲੋਂ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਛੇ ਦੱਸੀ ਜਾ ਰਹੀ ਹੈ। ਇੱਥੇ ਹੀ ਜੇਕਰ ਮੀਡੀਆ ਰਿਪੋਰਟਾਂ ਦੀ ਗੱਲ ਕਰ ਲਈ ਜਾਵੇ ਤਾਂ ਉਸ ਦੇ ਵਿੱਚ 10 ਲੋਕਾਂ ਦੀ ਮੌਤ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। 

- Advertisement -

ਇਸ ਤੋਂ ਪਹਿਲਾਂ ਕੀਵ ਵਿੱਚ ਮੌਜੂਦ ਇੱਕ ਏਐਫਪੀ ਦੇ ਪੱਤਰਕਾਰ ਮੁਤਾਬਕ ਇੱਕ ਦਿਨ ਪਹਿਲਾਂ ਰੂਸੀ ਨੇਤਾ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਕ੍ਰੀਮੀਆ ਪੁਲ ਉੱਤੇ ਹੋਏ ਧਮਾਕੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੀਵ ਵਿੱਚ ਧਮਾਕੇ ਸਥਾਨਕ ਸਮੇਂ ਅਨੁਸਾਰ ਸਵੇਰੇ 8:15 ਵਜੇ ਹੋਏ। ਧਮਾਕਿਆਂ ਤੋਂ ਇਕ ਘੰਟਾ ਪਹਿਲਾਂ, ਯੂਕਰੇਨ ਦੀ ਰਾਜਧਾਨੀ ਵਿਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਸਨ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਯੂਕਰੇਨ ਦੇ ਜ਼ਪੋਰੀਝਿਆ ‘ਤੇ ਰਾਕੇਟ ਹਮਲੇ ‘ਚ 17 ਲੋਕ ਮਾਰੇ ਗਏ ਸਨ ਅਤੇ 40 ਜ਼ਖਮੀ ਹੋ ਗਏ ਸਨ। ਸੀਐਨਐਨ ਦੇ ਅਨੁਸਾਰ, ਜ਼ਪੋਰਿਝਜ਼ਿਆ ਦੇ ਕਾਰਜਕਾਰੀ ਮੇਅਰ ਅਨਾਤੋਲੀ ਕੁਰਤੇਵ ਨੇ ਕਿਹਾ ਕਿ ਹਮਲਿਆਂ ਵਿੱਚ ਪੰਜ ਘਰ ਤਬਾਹ ਹੋ ਗਏ ਅਤੇ ਇੱਕ ਅਪਾਰਟਮੈਂਟ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ।  

- Advertisement -
Share this Article
Leave a comment