2023 ਦੀ ਗਰਮੀ ਨੇ ਤੋੜਿਆ ਸੀ 2000 ਸਾਲ ਦਾ ਰਿਕਾਰਡ, 2050 ਤੱਕ ਵੱਡੀ ਆਬਾਦੀ ਨੂੰ ਖ਼ਤਰਾ!

Prabhjot Kaur
3 Min Read

ਨਿਊਜ਼ ਡੈਸਕ: ਹਾਲ ਹੀ ਵਿੱਚ ਨੇਚਰ ਕਮਿਊਨੀਕੇਸ਼ਨ ਜਰਨਲ ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਇਸ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ 2023 ਪਿਛਲੇ 2 ਹਜ਼ਾਰ ਸਾਲਾਂ ‘ਚ ਸਭ ਤੋਂ ਗਰਮ ਰਿਹਾ। ਵਿਗਿਆਨੀਆਂ ਨੇ ਇਸ ਵਧਦੇ ਤਾਪਮਾਨ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਹੀ ਸਮੇਂ ‘ਤੇ ਵਧਦੇ ਤਾਪਮਾਨ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਸ ਕਾਰਨ 2050 ਤੱਕ ਕਰੋੜਾਂ ਲੋਕਾਂ ਨੂੰ ਖਤਰਨਾਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਹੁਣ ਤੱਕ ਦੇ ਸਭ ਤੋਂ ਗਰਮ ਸਾਲ ਦਾ ਰਿਕਾਰਡ ਸਾਲ 2023 ਦਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ 1850 ਤੋਂ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ 2023 ਵਿਸ਼ਵ ਪੱਧਰ ‘ਤੇ ਸਭ ਤੋਂ ਗਰਮ ਸਾਲ ਸੀ।  ਵਿਗਿਆਨੀਆਂ ਨੇ ਇਸ ਵਧਦੇ ਤਾਪਮਾਨ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਵਿਗਿਆਨੀਆਂ ਨੇ ਪਹਿਲੀ ਸਦੀ ਈਸਵੀ ਅਤੇ 1850 ਦੇ ਵਿਚਕਾਰ ਗਲੋਬਲ ਤਾਪਮਾਨ ਦਾ ਅੰਦਾਜ਼ਾ ਲਗਾਉਣ ਲਈ ਉੱਤਰੀ ਗੋਲਿਸਫਾਇਰ ਤੋਂ ਟ੍ਰੀ-ਰਿੰਗ ਡੇਟਾ ਦੀ ਵਰਤੋਂ ਕੀਤੀ। ਅਨੁਮਾਨਾਂ ਨੇ ਪਾਇਆ ਕਿ 2023 ਘੱਟੋ-ਘੱਟ 0.5 ਡਿਗਰੀ ਸੈਲਸੀਅਸ ਗਰਮ ਸੀ। ਅਧਿਐਨ ਦੇ ਖੋਜਕਰਤਾਵਾਂ ਨੇ ਕਿਹਾ ਹੈ ਕਿ ਪਿਛਲੇ 28 ਸਾਲਾਂ ‘ਚੋਂ 25 ਸਾਲਾਂ ਦੀਆਂ ਗਰਮੀਆਂ AD246 ਦੇ ਪੱਧਰ ਨੂੰ ਵੀ ਪਾਰ ਕਰ ਚੁੱਕੀਆਂ ਹਨ। ਜੋ ਕਿ ਆਧੁਨਿਕ ਤਾਪਮਾਨ ਰਿਕਾਰਡ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਗਰਮ ਸਾਲ ਸੀ।

ਇਸ ਦੇ ਉਲਟ, 2,000 ਸਾਲਾਂ ਵਿੱਚ ਸਭ ਤੋਂ ਵਧ ਗਰਮੀ ਇੱਕ ਵੱਡੇ ਜਵਾਲਾਮੁਖੀ ਫਟਣ ਕਾਰਨ ਉੱਤਰੀ ਹੈਮਿਸਫੀਅਰ ਵਿੱਚ ਸੀ। ਜੋ ਕਿ 2023 ਦੇ ਗਰਮੀਆਂ ਦੇ ਤਾਪਮਾਨ ਨਾਲੋਂ ਲਗਭਗ ਚਾਰ ਡਿਗਰੀ ਘੱਟ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਦੀ ਗਤੀਵਿਧੀ ਭਵਿੱਖ ਵਿੱਚ ਤਾਪਮਾਨ ਵਿੱਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਇਹ ਮੁਸ਼ਕਲ ਹੈ ਕਿਉਂਕਿ ਮਨੁੱਖਾਂ ਦੁਆਰਾ ਵਾਤਾਵਰਣ ਵਿੱਚ ਗ੍ਰੀਨਹਾਉਸ ਗੈਸਾਂ ਦਾ ਨਿਕਾਸ ਗਰਮੀ ਨੂੰ ਬਰਕਰਾਰ ਰੱਖੇਗਾ।

- Advertisement -

ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਵਧਦੇ ਤਾਪਮਾਨ ਅਤੇ ਵਧਦੀ ਆਬਾਦੀ ਕਾਰਨ 2050 ਤੱਕ ਕਰੋੜਾਂ ਬਜ਼ੁਰਗਾਂ ਨੂੰ ਖਤਰਨਾਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜਰਨਲ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਹੀ 14 ਫਿੀਸਦ ਬਜ਼ੁਰਗ 37.5 ਡਿਗਰੀ ਤੋਂ ਵੱਧ ਤਾਪਮਾਨ ਦੇ ਸੰਪਰਕ ਵਿੱਚ ਹਨ। ਇਸ ਨਾਲ ਸਿਹਤ ‘ਤੇ ਵੱਡਾ ਅਸਰ ਪੈ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਇਹ ਸੰਖਿਆ ਸਦੀ ਦੇ ਮੱਧ ਤੱਕ 23 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਅਫਰੀਕਾ ਅਤੇ ਏਸ਼ੀਆ ਵਿੱਚ ਬਜ਼ੁਰਗਾਂ ਦੀ ਹਿੱਸੇਦਾਰੀ ਵਿੱਚ ਕਾਫ਼ੀ ਵਾਧਾ ਹੋਣ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਧਦੀ ਆਬਾਦੀ ਨੂੰ ਟਾਲਿਆ ਨਹੀਂ ਜਾ ਸਕਦਾ, ਪਰ ਨਿਕਾਸ ਨੂੰ ਘਟਾਉਣ ਨਾਲ ਅਸਲ ਵਿੱਚ ਮਹਿਸੂਸ ਹੋਣ ਵਾਲੇ ਗਰਮੀ ਦੇ ਜੋਖਮ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ।

Share this Article
Leave a comment