‘ਡਿਜ਼ਨੀ’ ਦੇ ਜ਼ਿਆਦਾਤਰ ਕੈਨੇਡੀਅਨ ਸਟੋਰ 18 ਅਗਸਤ ਤੱਕ ਹੋ ਜਾਣਗੇ ਬੰਦ !

TeamGlobalPunjab
1 Min Read

ਟੋਰਾਂਟੋ : ਡਿਜ਼ਨੀ ਅਗਲੇ ਮਹੀਨੇ ਤੱਕ ਕੈਨੇਡਾ ਵਿੱਚ ਆਪਣੇ ਬਹੁਗਿਣਤੀ ਸਟੋਰਾਂ ਨੂੰ ਬੰਦ ਕਰ ਰਿਹਾ ਹੈ, ਇਸ ਮਲਟੀਨੈਸ਼ਨਲ ਕੰਪਨੀ ਨੇ ਆਪਣੀ ਵੈਬਸਾਈਟ ‘ਤੇ ਇਸਦਾ ਇਸ਼ਾਰਾ ਵੀ ਕਰ ਦਿੱਤਾ ਹੈ।

ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਜਾਂ ਬਿਆਨ ਨਹੀਂ ਆਇਆ ਹੈ, ਪਰ ਡਿਜ਼ਨੀ ਨੇ ਆਪਣੇ ਸਟੋਰ ਲੋਕੇਟਰ ਤੇ ਸੂਚੀਬੱਧ ਕੀਤਾ ਹੈ ਕਿ ਇਸ ਦੀਆਂ 16 ਕੈਨੇਡੀਅਨ ਦੁਕਾਨਾਂ ਵਿਚੋਂ ਸਿਰਫ ਤਿੰਨ ਖੁੱਲੀਆਂ ਰਹਿਣਗੀਆਂ।

ਜਿਹੜਿਆਂ ਦੁਕਾਨਾਂ ਜਾਂ ਸਟੋਰ ਪਹਿਲਾਂ ਵਾਂਗ ਚੱਲਦੇ ਰਹਿਣਗੇ ਉਹ ਹਨ; ਓਂਟਾਰੀਓ ਵਿੱਚ ਈਟਨ ਸੈਂਟਰ, ਸਕਾਰਬੋਰੋਗ ਟਾਊਨ ਸੈਂਟਰ ਅਤੇ ਵੌਘਨ ਮਿੱਲਜ਼ ਸ਼ਾਪਿੰਗ ਮਾਲ ।

- Advertisement -

 

ਹੋਰ ਸਾਰੇ ਸਟੋਰ 18 ਅਗਸਤ ਤੱਕ ਬੰਦ ਹੋ ਰਹੇ ਹਨ ਜਾਂ ਪਹਿਲਾਂ ਹੀ ਬੰਦ ਹੋ ਚੁੱਕੇ ਹਨ ।

ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਡਿਜ਼ਨੀ ਨੇ ਉੱਤਰੀ ਅਮਰੀਕਾ ਵਿੱਚ ਆਪਣੇ ਘੱਟੋ-ਘੱਟ 60 ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਦਰਅਸਲ ਕੰਪਨੀ ਦੀ ਰਣਨੀਤੀ ਹੁਣ ਆਨਲਾਈਨ ਵਿਕਰੀ ‘ਤੇ ਧਿਆਨ ਕੇਂਦ੍ਰਤ ਕਰਨ ਦੀ ਹੈ। ਵੈਸੇ ਵੀ ਜ਼ਿਆਦਾਤਰ ਗ੍ਰਾਹਕ ਹੁਣ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇਣ ਲੱਗੇ ਹਨ। ਕੋਰੋਨਾ ਕਾਰਨ ਆਨਲਾਈਨ ਖਰੀਦਦਾਰੀ ਦਾ ਚਲਨ ਹੋਰ ਵੀ ਵਧਿਆ ਹੈ। ਕੰਪਨੀ ਨੇ ਖਰਚੇ ਘਟਾਉਣ ਦੇ ਮਕਸਦ ਨਾਲ ਇਹ ਕਦਮ‌ ਚੁੱਕਿਆ ਹੈ ।

Share this Article
Leave a comment