ਪੁਤਿਨ ਨੇ ਯੂਕਰੇਨ ‘ਤੇ ਫੌਜੀ ਕਾਰਵਾਈ ਦਾ ਕੀਤਾ ਐਲਾਨ

TeamGlobalPunjab
2 Min Read

ਨਿਊਜ਼ ਡੈਸਕ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣੇ ਹੀ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਟੈਲੀਵਿਜ਼ਨ ਭਾਸ਼ਣ ਵਿੱਚ ਕੀਤਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਉਨ੍ਹਾਂ ਨੂੰ ਰੁਕਣ ਲਈ ਬੇਨਤੀ ਕਰ ਰਹੀ ਸੀ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਕਿਸੇ ਵੀ ਵੇਲੇ ਰੂਸ ਦੀ ਫੌਜ ਯੂਕਰੇਨ ਵਿੱਚ ਦਾਖਲ ਹੋ ਸਕਦੀ ਹੈ। ਉੱਥੇ ਹੀ , ਪੁਤਿਨ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਜਵਾਬੀ ਕਾਰਵਾਈ ਕਰਨ ਦੀ ਕਸਮ ਖਾਈ ਹੈ ਜੋ ਯੂਕਰੇਨ ਵਿੱਚ ਰੂਸੀ ਆਪਰੇਸ਼ਨ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹਨ।

ਪੁਤਿਨ ਨੇ ਯੂਕਰੇਨ ਦੇ ਫੌਜੀਆਂ ਨੂੰ ਕਿਹਾ ਹੈ ਕਿ ਉਹ ਹਥਿਆਰ ਸੁੱਟ ਦੇਣ ਤੇ ਆਪਣੇ ਘਰਾਂ ਨੂੰ ਪਰਤ ਜਾਣ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਖੂਨ ਬਹੇਗਾ ਤਾਂ ਉਸ ਦਾ ਇਲਜ਼ਾਮ ਯੂਕਰੇਨ ‘ਤੇ ਲੱਗੇਗਾ।

ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਨੁਮਾਇੰਦੇ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਵਲੋਂ ਕੀਤਾ ਗਿਆ ਵਿਸ਼ੇਸ਼ ਅਭਿਆਨ ਦਾ ਐਲਾਨ ਯੂਕਰੇਨ ਦੇ ਲੋਕਾਂ ਦੀ ਰੱਖਿਆ ਲਈਆਂ ਹੈ, ਜੋ ਕਈ ਸਾਲਾਂ ਤੋਂ ਪੀੜਤ ਹਨ। ਉਨ੍ਹਾਂ ਕਿਹਾ ਸਾਡਾ ਟੀਚਾ ਯੂਕਰੇਨ ਨੂੰ ਅਜ਼ਾਦ ਕਰਵਾਉਣਾ ਹੈ।

- Advertisement -

ਉੱਥੇ ਹੀ ਇਸ ਵਿਵਾਦ ‘ਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਟੀ.ਐੱਸ. ਤੀਰੁਮੂਰਤੀ ਨੇ ਕਿਹਾ ਕਿ ਅਸੀ ਜੰਗ ਟਾਲਣ ਦੀ ਅਪੀਲ ਕਰਦੇ ਹਾਂ, ਹਾਲਤ ਇੱਕ ਵੱਡੇ ਸੰਕਟ ਵਿੱਚ ਤਬਦੀਲ ਹੋਣਦੇ ਕਗਾਰ ‘ਤੇ ਹੈ। ਜੇਕਰ ਇਸ ਨੂੰ ਸਾਵਧਾਨੀ ਨਾਲ ਨਹੀਂ ਸੰਭਾਲਿਆ ਜਾਂਦਾ ਤਾਂ ਇਹ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਸਾਰੇ ਪੱਖਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment