ਕੀਨੀਆ ‘ਚ ਸ਼ਰੇਆਮ ਗੋਲੀਆਂ ਮਾਰ ਕੇ ਪਾਕਿਸਤਾਨੀ ਪੱਤਰਕਾਰ ਦਾ ਕਤਲ

Global Team
2 Min Read

ਇਸਲਾਮਾਬਾਦ: ਕੀਨੀਆ ਵਿੱਚ ਪਾਕਿਸਤਾਨ ਦੇ ਇੱਕ ਸੀਨੀਅਰ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪੁਸ਼ਟੀ ਖੁਦ ਉਸ ਦੀ ਪਤਨੀ ਨੇ ਕੀਤੀ ਹੈ। ਜਿਕਰ ਏ ਖਾਸ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਸੁਰੱਖਿਆ ਏਜੰਸੀਆਂ ਨੇ ਪੱਤਰਕਾਰ ‘ਤੇ ਦੇਸ਼ਧ੍ਰੋਹ ਅਤੇ ਦੇਸ਼ ਵਿਰੋਧੀ ਭਾਸ਼ਣ ਦੇਣ ਦਾ ਦੋਸ਼ ਲਗਾਇਆ ਸੀ। ਮ੍ਰਿਤਕ ਦੀ ਪਹਿਚਾਣ ਅਰਸ਼ਦ ਸ਼ਰੀਫ (49) ਵਜੋਂ ਹੋਈ ਹੈ। ਉਹ ‘ਏਆਰਵਾਈ ਟੀਵੀ’ ਦੇ ਸਾਬਕਾ ਰਿਪੋਰਟਰ ਅਤੇ ਟੀਵੀ ਐਂਕਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਂਦੇ ਹਨ, ਕੀਨੀਆ ਵਿੱਚ ਰਹਿ ਰਹੇ ਸਨ। ਅਰਸ਼ਦ ਸ਼ਰੀਫ ਦੀ ਪਤਨੀ ਜਵੇਰੀਆ ਸਿੱਦੀਕੀ ਨੇ ਸੋਮਵਾਰ ਨੂੰ ਟਵਿੱਟਰ ‘ਤੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ।

- Advertisement -

ਉਸਨੇ ਇੱਕ ਟਵੀਟ ਵਿੱਚ ਕਿਹਾ, “ਮੈਂ ਅੱਜ ਆਪਣੇ ਦੋਸਤ, ਪਤੀ ਅਤੇ ਆਪਣੇ ਪਸੰਦੀਦਾ ਪੱਤਰਕਾਰ ਨੂੰ ਗੁਆ ਦਿੱਤਾ ਹੈ। ਪੁਲਿਸ ਮੁਤਾਬਕ ਉਸ ਨੂੰ ਕੀਨੀਆ ਵਿੱਚ ਗੋਲੀ ਮਾਰੀ ਗਈ ਸੀ। ਸਾਡੀ ਗੋਪਨੀਯਤਾ ਦਾ ਆਦਰ ਕਰੋ ਅਤੇ ‘ਬ੍ਰੇਕਿੰਗ’ (ਨਿਊਜ਼) ਦੇ ਨਾਮ ‘ਤੇ ਕਿਰਪਾ ਕਰਕੇ ਸਾਡੀਆਂ ਪਰਿਵਾਰਕ ਫੋਟੋਆਂ, ਨਿੱਜੀ ਵੇਰਵਿਆਂ ਅਤੇ ਹਸਪਤਾਲ ਵਿੱਚ ਉਨ੍ਹਾਂ ਦੀਆਂ ਆਖਰੀ ਤਸਵੀਰਾਂ ਸਾਂਝੀਆਂ ਨਾ ਕਰੋ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।

ਇਮਰਾਨ ਖਾਨ ਨੇ ਟਵੀਟ ਕੀਤਾ, ‘ਸੱਚ ਬੋਲਣ ਦੀ ਕੀਮਤ ਚੁਕਾਉਣ ਵਾਲੇ ਅਰਸ਼ਦ ਸ਼ਰੀਫ ਦੀ ਬੇਰਹਿਮੀ ਨਾਲ ਹੱਤਿਆ ਤੋਂ ਹੈਰਾਨ ਹਾਂ। ਉਸ ਨੂੰ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਲੁਕਣਾ ਪਿਆ ਪਰ ਉਹ ਸੋਸ਼ਲ ਮੀਡੀਆ ਰਾਹੀਂ ਸੱਤਾ ਵਿੱਚ ਬੈਠੇ ਤਾਕਤਵਰ ਲੋਕਾਂ ਦਾ ਪਰਦਾਫਾਸ਼ ਕਰਦੇ ਹੋਏ ਸੱਚ ਬੋਲਦਾ ਰਿਹਾ। ਅੱਜ ਉਨ੍ਹਾਂ ਦੀ ਮੌਤ ‘ਤੇ ਪੂਰਾ ਦੇਸ਼ ਸੋਗ ਮਨਾ ਰਿਹਾ ਹੈ।

- Advertisement -
Share this Article
Leave a comment